ਮੰਗਤ ਰਾਮ ਢੰਡੋਵਾਲ ਨੂੰ ਭਰਪੂਰ ਸ਼ਰਧਾਂਜਲੀਆਂ
ਮੰਗਤ ਰਾਮ ਢੰਡੋਵਾਲ ਨੂੰ ਭਰਪੂਰ ਸ਼ਰਧਾਂਜਲੀਆਂ
Publish Date: Tue, 06 Jan 2026 07:06 PM (IST)
Updated Date: Tue, 06 Jan 2026 07:08 PM (IST)
ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਡਾ. ਬੀਆਰ ਅੰਬੇਡਕਰ ਆਰਮੀ ਦੇ ਸੂਬਾ ਪ੍ਰਧਾਨ ਵੀਰ ਕੁਲਵੰਤ ਸਿੰਘ ਢੰਡੋਵਾਲ, ਕੀਰਤਨੀ ਜਥੇ ਵੀਰ ਜਸਵੰਤ ਪੁਰਸ਼ਾਰਥੀ ਤੇ ਸੰਦੀਪ ਪੁਰਸ਼ਾਰਥੀ ਦੇ ਪਿਤਾ ਮੰਗਤ ਰਾਮ (ਮੰਗੀ ਪ੍ਰਧਾਨ) ਨੂੰ ਉਨ੍ਹਾਂ ਦੇ ਪਿੰਡ ਢੰਡੋਵਾਲ ਦੇ ਵਾਲਮੀਕ ਮੰਦਰ ’ਚ ਸਿਆਸੀ, ਸਮਾਜੀ ਤੇ ਧਾਰਮਿਕ ਖੇਤਰ ਦੇ ਵੱਖ-ਵੱਖ ਆਗੂਆਂ ਨੇ ਭਰਪੂਰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਮੰਗਤ ਰਾਮ ਨੂੰ ਸ਼ਰਧਾਂਜਲੀ ਭੇਟ ਕਰਨ ਵਾਲਿਆਂ ’ਚ ਯਸ਼ਪਾਲ ਭੀਲ, ਸੁਆਮੀ ਸ਼ਿਵ ਨਾਥ, ਭਾਜਪਾ ਆਗੂ ਰਾਣਾ ਹਰਦੀਪ ਸਿੰਘ, ਆਪ ਦੇ ਸੀਨੀਅਰ ਆਗੂ ਦਰਸ਼ਨ ਸਿੰਘ ਟਾਹਲੀ, ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਸ਼ਤੀਸ਼ ਰਿਹਾਨ, ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਬਲਬੀਰ ਸਿੰਘ ਢੰਡੋਵਾਲ ਤੇ ਭਾਜਪਾ ਆਗੂ ਦਲਬੀਰ ਸਿੰਘ ਸੱਭਰਵਾਲ ਸ਼ਾਮਲ ਹਨ। ਇਸ ਤੋਂ ਪਹਿਲਾਂ ਭਗਵਾਨ ਵਾਲਮੀਕਿ ਕੀਰਤਨੀ ਜਥੇ ਮੁਕੇਸ਼ ਕੁਮਾਰ, ਚੰਡੀਗੜ ਰਕੇਸ਼ ਕੁਮਾਰ ਤੇ ਸਾਥੀਆਂ ਨੇ ਵੈਰਾਗਮਈ ਕੀਰਤਨ ਕੀਤਾ। ਸਟੇਜ ਸੰਚਾਲਨ ਵੀਰ ਕੁਲਵੰਤ ਸਿੰਘ ਕੰਤਾ ਨੇ ਕੀਤਾ। ਇਸੇ ਦੌਰਾਨ ਦੱਸਿਆ ਕਿ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਤੇ ਹੋਰ ਨੇਤਾਵਾਂ ਦੇ ਸ਼ੋਕ ਸੰਦੇਸ਼ ਆਏ ਹਨ।
ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਅਕਾਲੀ ਦਲ (ਬਾਦਲ) ਦੇ ਹਲਕਾ ਇੰਚਾਰਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਤੇ ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਵੀ ਹਾਜ਼ਰੀ ਲਗਵਾ ਕੇ ਗਏ ਹਨ। ਸ਼ਰਧਾਂਜਲੀ ਸਮਾਗਮ ’ਚ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਸਾਬਕਾ ਸਰਪੰਚ ਢੰਡੋਵਾਲ, ਅਕਾਲੀ ਦਲ (ਬਾਦਲ) ਦੇ ਆਗੂ ਤਜਿੰਦਰ ਸਿੰਘ ਰਾਮਪੁਰ, ਸ਼੍ਰੋਮਣੀ ਰੰਗਰੇਟਾ ਦਲ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਈਦਾ, ਜੋਗਿੰਦਰ ਸਿੰਘ ਟਾਈਗਰ ਸਾਬਕਾ ਸਰਪੰਚ ਕੋਟਲੀ ਗਾਜਰਾਂ ਬਸਤੀ, ਮੈਂਬਰ ਨਗਰ ਪੰਚਾਇਤ ਸ਼ਾਹਕੋਟ ਪਰਵੀਨ ਗਰੋਵਰ, ਭਾਜਪਾ ਆਗੂ ਹਰਦੇਵ ਸਿੰਘ ਪੀਟਾ ਤੇ ਕਮਲ ਕੁਮਾਰ ਨਾਹਰ, ਭੂਸ਼ਣ ਸਿੱਧੂ ਸਲੈਚਾ, ਮਾਸਟਰ ਜਤਿੰਦਰ ਪਾਲ ਸਿੰਘ ਜੱਸਲ, ਅੰਮ੍ਰਿਤਪਾਲ ਸਿੰਘ ਜੋਨਾ, ਸਾਬਕਾ ਬਲਾਕ ਸੰਮਤੀ ਮੈਂਬਰ ਚਰਨਜੀਤ ਥੰਮੂਵਾਲ, ਆਪ ਦੇ ਸੀਨੀਅਰ ਆਗੂ ਡਾ. ਵਿਲੀਅਮ ਜੌਨ, ਨਰੇਸ਼ ਸੱਭਰਵਾਲ, ਅੰਮ੍ਰਿਤ ਲਾਲ ਕਾਕਾ, ਸਾਬੀ ਸੱਭਰਵਾਲ, ਹੈਪੀ ਸ਼ਾਹਕੋਟ ਆਗੂ ਕੁਲ ਹਿੰਦ ਕਿਸਾਨ ਸਭਾ, ਚਰਨਜੀਤ ਸਲੈਚਾ, ਦੇਸ ਰਾਜ ਭੀਲ ਪਰਜੀਆਂ, ਮੰਡੀ ਕਮੇਟੀ ਸ਼ਾਹਕੋਟ ਦੇ ਪ੍ਰਧਾਨ ਪਵਨ ਅੱਗਰਵਾਲ, ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਦੇ ਅਹੁਦੇਦਾਰ ਸੋਨੂੰ ਮਿੱਤਲ ਆਦਿ ਸ਼ਾਮਲ ਸਨ। ਨਿਹੰਗ ਸਿੰਘ ਜੱਥੇਬੰਦੀਆਂ ਦੇ ਕੌਮੀ ਆਗੂ ਬਲਵੀਰ ਸਿੰਘ ਚੀਮਾ ਨੇ ਸਭ ਦਾ ਧੰਨਵਾਦ ਕਰਦਿਆਂ ਮੰਗਤ ਰਾਮ ਦੇ ਪੁੱਤਰਾਂ ਵੱਲੋਂ ਦਲਿਤ ਸਮਾਜ ਲਈ ਕੀਤੇ ਜਾ ਰਹੇ ਕਾਰਜਾਂ 'ਤੇ ਵੀ ਚਾਨਣਾ ਪਾਇਆ।