ਬੀਬੀ ਸੱਤਿਆ ਨੂੰ ਸ਼ਰਧਾਂਜਲੀਆਂ ਭੇਟ
ਬੀਬੀ ਸੱਤਿਆ ਨੂੰ ਭਰਪੂਰ ਸ਼ਰਧਾਂਜਲੀਆਂ
Publish Date: Tue, 27 Jan 2026 06:35 PM (IST)
Updated Date: Tue, 27 Jan 2026 06:55 PM (IST)

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਸਵਰਗਵਾਸੀ ਲਾਲ ਚੰਦ ਸਾਬਕਾ ਸਰਪੰਚ ਸੈਦਪੁਰ ਝਿੜੀ ਦੇ ਪਤਨੀ ਬੀਬੀ ਸੱਤਿਆ ਨੂੰ ਵੱਖ-ਵੱਖ ਆਗੂਆਂ ਨੇ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ। ਬੀਬੀ ਸੱਤਿਆ 18 ਜਨਵਰੀ ਨੂੰ ਅਕਾਲ ਚਲਾਣਾ ਕਰ ਗਏ ਸਨ। ਸੋਮਵਾਰ ਨੂੰ ਗੁਰਦੁਆਰਾ ਸਿੰਘ ਸਭਾ ਸੈਦਪੁਰ ਝਿੜੀ ਵਿਖੇ ਉਨ੍ਹਾਂ ਨਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਅਰਦਾਸ ਹੋਈ। ਉਪਰੰਤ ਸ਼ਰਧਾਂਜਲੀ ਸਮਾਗਮ ਦੌਰਾਨ ਭਾਜਪਾ ਹਲਕਾ ਸ਼ਾਹਕੋਟ ਦੇ ਕੈਂਪ ਇੰਚਾਰਜ ਰਾਣਾ ਹਰਦੀਪ ਸਿੰਘ, ਇਸਾਈ ਆਗੂ ਡਾ. ਵਿਲੀਅਮ ਜੌਨ, ਸੇਵਾਮੁਕਤ ਤਹਿਸੀਲਦਾਰ ਜਸਵਿੰਦਰ ਸਿੰਘ ਫਗਵਾੜਾ, ਡਾ. ਬੀਆਰ ਅੰਬੇਡਕਰ ਆਰਮੀ ਦੇ ਸੂਬਾ ਪ੍ਰਧਾਨ ਵੀਰ ਕੁਲਵੰਤ ਸਿੰਘ ਢੰਡੋਵਾਲ ਨੇ ਭਾਵਪੂਰਤ ਸ਼ਬਦਾਂ ਰਾਹੀਂ ਸ਼ਰਧਾਂਜਲੀ ਭੇਂਟ ਕੀਤੀ। ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਪਰਿਵਾਰ ਵੱਲੋਂ ਧੰਨਵਾਦ ਕਰਦਿਆਂ ਸਵਰਗਵਾਸੀ ਲਾਲ ਚੰਦ ਸਾਬਕਾ ਸਰਪੰਚ ਨਾਲ ਬਿਤਾਏ ਸਮੇਂ ਨੂੰ ਵੀ ਯਾਦ ਕੀਤਾ। ਸਟੇਜ ਸਕੱਤਰ ਦੇ ਫਰਜ਼ ਅਮਨਦੀਪ ਸੈਦਪੁਰੀ ਨੇ ਨਿਭਾਏ। ਇਸ ਮੌਕੇ ਤਰਸੇਮ ਸਿੰਘ ਧੰਜੂ ਸਰਪੰਚ, ਬਲਵਿੰਦਰ ਕੁਮਾਰ ਸੋਨੂੰ, ਬਲਜਿੰਦਰ ਕੁਮਾਰ ਮੋਨੂੰ (ਦੋਵੇਂ ਪੁੱਤਰ) ਮਦਨ ਲਾਲ ਅਰੋੜਾ ਸਮਾਜ ਸੇਵਕ, ਅਮਰਜੀਤ ਨਾਹਰ ਪ੍ਰਾਪਰਟੀ ਡੀਲਰ, ਸੁਰਿੰਦਰ ਕੁਮਾਰ ਗੋਇਲ ਕਾਂਗਰਸੀ ਆਗੂ, ਮਨਜੀਤ ਸਿੰਘ ਐੱਲਆਈਸੀ, ਕਮਲ ਕੁਮਾਰ ਨਾਹਰ ਸਾਬਕਾ ਮੈਂਬਰ ਨਗਰ ਪੰਚਾਇਤ ਸ਼ਾਹਕੋਟ, ਸੁਰਿੰਦਰਜੀਤ ਸਿੰਘ ਚੱਠਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ, ਸਤੀਸ਼ ਰਿਹਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਕਸ਼ਮੀਰ ਸਿੰਘ, ਜਤਿੰਦਰ ਸਿੰਘ ਬੰਟੀ, ਅਮਰਜੀਤ ਸਿੰਘ ਬਿੱਟੂ ਸਾਬਕਾ ਸਰਪੰਚ ਹਾਜੀਪੁਰ, ਮੰਗਾ ਕੋਟਲੀ ਸੂਫੀ ਮੰਚ ਸੰਚਾਲਕ ਆਦਿ ਮੌਜੂਦ ਸਨ।