ਰੈਲੀ ਨੂੰ ਸਫਲ ਬਣਾਉਣ ਲਈ ਵਰਕਰਾਂ ਦਾ ਕੀਤਾ ਧੰਨਵਾਦ
'ਸੱਤਾ ਪ੍ਰਾਪਤ ਕਰੋ' ਰੈਲੀ ਨੂੰ ਸਫਲ ਬਣਾਉਣ ਲਈ ਬਸਪਾ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ : ਐਡਵੋਕੇਟ ਬਲਵਿੰਦਰ ਕੁਮਾਰ
Publish Date: Tue, 17 Mar 2026 07:47 PM (IST)
Updated Date: Tue, 17 Mar 2026 07:49 PM (IST)
ਬਸਪਾ ਪੰਜਾਬ ਦੀ ਮਜ਼ਬੂਤ ਰਾਜਨੀਤਿਕ ਧਿਰ ਤੇ ਚੰਗਾ ਬਦਲ : ਬਲਵਿੰਦਰ ਕੁਮਾਰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਜਨਰਲ ਸਕੱਤਰ ਤੇ ਜਲੰਧਰ ਜ਼ੋਨ ਇੰਚਾਰਜ ਐਡਵੋਕੇਟ ਬਲਵਿੰਦਰ ਕੁਮਾਰ ਨੇ 'ਸੱਤਾ ਪ੍ਰਾਪਤ ਕਰੋ' ਰੈਲੀ ਦੀ ਸਫਲਤਾ ਲਈ ਪਾਰਟੀ ਦੇ ਸਾਰੇ ਹੀ ਵਰਕਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਬਸਪਾ ਸੰਸਥਾਪਕ ਕਾਂਸ਼ੀ ਰਾਮ ਦੇ ਜਨਮ ਦਿਵਸ ਦੇ ਮੌਕੇ 'ਤੇ ਬਸਪਾ ਵੱਲੋਂ ਬਹਿਰਾਮ ’ਚ ਸੱਤਾ ਪ੍ਰਾਪਤ ਕਰੋ ਰੈਲੀ ਰੱਖੀ ਗਈ ਸੀ। ਇਸ ’ਚ ਜਲੰਧਰ ਤੋਂ ਵੱਡੀ ਗਿਣਤੀ ’ਚ ਪਾਰਟੀ ਵਰਕਰਾਂ ਤੇ ਸਮਰਥਕਾਂ ਨੇ ਹਿੱਸਾ ਲਿਆ। ਰੈਲੀ ’ਚ ਹੋਏ ਭਾਰੀ ਇਕੱਠ ਨੇ ਇਹ ਸਾਬਿਤ ਕੀਤਾ ਹੈ ਕਿ ਬਸਪਾ ਪੰਜਾਬ ਦੀ ਇਕ ਮਜ਼ਬੂਤ ਰਾਜਨੀਤਿਕ ਧਿਰ ਹੈ ਤੇ ਲੋਕਾਂ ਲਈ ਇਕ ਚੰਗਾ ਬਦਲ ਹੈ।
ਉਨ੍ਹਾਂ ਕਿਹਾ ਕਿ ਰੈਲੀ ’ਚ ਸਾਰੇ ਹੀ ਵਰਗਾਂ ਦੇ ਲੋਕਾਂ ਨੇ ਹਿੱਸਾ ਲਿਆ ਤੇ ਇਸ ਨੂੰ ਕਾਮਯਾਬ ਬਣਾਇਆ। ਅੱਜ ਤੱਕ ਪੰਜਾਬ ’ਚ ਰਾਜ ਕਰ ਚੁੱਕੀਆਂ ਪਾਰਟੀਆਂ ਲੋਕਾਂ ਨੂੰ ਮੁੱਢਲੀਆਂ ਸੁਵਿਧਾਵਾਂ ਵੀ ਨਹੀਂ ਦੇ ਸਕੀਆਂ ਹਨ ਤੇ ਇਨ੍ਹਾਂ ਪਾਰਟੀਆਂ ਨੇ ਲੋਕਾਂ ਦਾ ਸਮਾਂ ਖਰਾਬ ਕੀਤਾ ਹੈ, ਜਦਕਿ ਬਸਪਾ ਨੇ ਸੱਤਾ ਤੋਂ ਬਿਨਾਂ ਵੀ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਲਗਾਤਾਰ ਸੰਘਰਸ਼ ਕੀਤਾ ਹੈ। ਬਸਪਾ ਸੱਤਾ ’ਚ ਆ ਕੇ ਸਮੁੱਚੇ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਬੇਹਤਰ ਬਣਾਉਣ ਦੀ ਸਮਰੱਥਾ ਰੱਖਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਬਸਪਾ ਦੇ ਨਾਲ ਆ ਕੇ ਪੰਜਾਬ ਦੀ ਬਿਹਤਰੀ ਲਈ ਕੰਮ ਕਰਨ ਦਾ ਸੱਦਾ ਵੀ ਦਿੱਤਾ।