ਸਿਹਤ ਬੀਮਾ ਯੋਜਨਾ ਮਾਨ ਸਰਕਾਰ ਦਾ ਨਿਵੇਕਲਾ ਤੇ ਸ਼ਲਾਘਾਯੋਗ ਕਦਮ : ਸੋਨੂੰ ਖੀਵਾ
ਦਸ ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਮਾਨ ਸਰਕਾਰ ਦਾ ਨਿਵੇਕਲਾ ਤੇ ਸ਼ਲਾਘਾਯੋਗ ਕਦਮ - ਸੋਨੂੰ ਖੀਵਾ
Publish Date: Tue, 03 Feb 2026 06:50 PM (IST)
Updated Date: Wed, 04 Feb 2026 04:08 AM (IST)

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਸੂਬੇ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੋਕਾਂ ਦੀ ਸਿਹਤ ਦਾ ਖਿਆਲ ਰੱਖਦਿਆਂ ਮਾਨ ਸਰਕਾਰ ਨੇ ਦਸ ਲੱਖ ਰੁਪਏ ਸਿਹਤ ਬੀਮਾ ਯੋਜਨਾ ਪ੍ਰਣਾਲੀ ਨੂੰ ਸੂਬੇ ਅੰਦਰ ਲਾਗੂ ਕਰਕੇ ਨਿਵੇਕਲਾ ਤੇ ਸ਼ਲਾਘਾਯੋਗ ਕਦਮ ਪੁੱਟਿਆ ਹੈ ਜਿਸ ਦਾ ਹਰੇਕ ਵਰਗ ਨੂੰ ਲਾਭ ਮਿਲੇਗਾ। ਇਨਾ ਗੱਲਾਂ ਦਾ ਪ੍ਰਗਟਾਵਾ ਹਲਕਾ ਨਕੋਦਰ ਅਧੀਨ ਪੈਂਦੇ ਦੋਨਾ ਇਲਾਕੇ ਤੋਂ ਆਮ ਆਦਮੀ ਪਾਰਟੀ ਦੇ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦੇ ਜ਼ਿਲ੍ਹਾ ਦਿਹਾਤੀ ਦੇ ਕੋਆਰਡੀਨੇਟਰ ਹਰਦੀਪ ਸਿੰਘ ਉਰਫ ਸੋਨੂੰ ਖੀਵਾ ਨੇ ਪ੍ਰੈੱਸ ਨਾਲ ਸਾਂਝਾ ਕੀਤਾ। ਉਨਾ ਹੋਰ ਆਖਿਆ ਕਿ ਸੂਬੇ ਦੇ ਹਰੇਕ ਵਰਗ ਨੂੰ ਦਸ ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਨਾਲ ਜੋੜਿਆ ਜਾਵੇਗਾ। ਸੂਬੇ ਅੰਦਰ ਮਾਨ ਸਰਕਾਰ ਪਹਿਲੀ ਵਾਰ ਅਜਿਹੀ ਸਿਹਤ ਬੀਮਾ ਯੋਜਨਾ ਲੈ ਕੇ ਆਈ ਹੈ ਜਿਸ ਨੂੰ ਹਰ ਇਕ ਚੰਗਾ ਆਖ ਰਿਹਾ ਹੈ। ਸਿਹਤ ਬੀਮਾ ਯੋਜਨਾ ਨੂੰ ਘਰ ਘਰ ਪਹੁੰਚਾਉਣ ਲਈ ਸਰਕਾਰ ਵਿਸ਼ੇਸ਼ ਯਤਨ ਕਰ ਰਹੀ ਹੈ ਤਾਂ ਜੋ ਕੋਈ ਵੀ ਇਸ ਯੋਜਨਾ ਤੋਂ ਵਾਂਝਾ ਨਾ ਰਹੇ। ਸੂਬੇ ਦੇ ਲੋਕ ਹੁਣ ਸਰਕਾਰ ਵੱਲੋਂ ਚੁਣੇ ਗਏ ਹਸਪਤਾਲਾਂ ’ਚ ਆਪਣਾ ਇਲਾਜ ਕਰਵਾ ਸਕਣਗੇ ਜਿਸ ਨਾਲ ਕਿਸੇ ਨੂੰ ਵੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਹੀ ਕਰਨਾ ਪਵੇਗਾ। ਉਨਾਂ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਸੂਬਾ ਪ੍ਰਧਾਨ ਮਨੀਸ਼ ਸਿਸ਼ੋਦੀਆ ਦਾ ਵੀ ਧੰਨਵਾਦ ਕੀਤਾ ਜੋ ਪੰਜਾਬ ਦੇ ਹਿੱਤਾਂ ਬਾਰੇ ਸੋਚਦੇ ਹੋਏ ਅਜਿਹੀਆਂ ਲੋਕ ਭਲਾਈ ਸਕੀਮਾਂ ਸੂਬੇ ਅੰਦਰ ਲਿਆ ਰਹੇ ਹਨ।