ਕਾਂਗਰਸੀਆਂ ਨੇ ਸਿਵਲ ਹਸਪਤਾਲ ਦੇ ਬਾਹਰ ਫੂਕਿਆ ਸੀਐੱਮ ਦਾ ਪੁਤਲਾ
ਸਿਹਤ ਬੀਮਾ ਯੋਜਨਾ ਸਿਰਫ ਸਿਆਸੀ ਸਟੰਟ: ਰਜਿੰਦਰ ਬੇਰੀ
Publish Date: Fri, 06 Feb 2026 07:41 PM (IST)
Updated Date: Fri, 06 Feb 2026 07:44 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਸਿਵਲ ਹਸਪਤਾਲ ਦੇ ਬਾਹਰ ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਾਂਗਰਸੀ ਵਰਕਰਾਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਪੰਜਾਬ ਦੀ ਸਰਕਾਰ ਨੇ ਆਪਣੇ ਕਾਰਜਕਾਲ ਦੇ ਆਖ਼ਰੀ ਸਾਲ ’ਚ ਲੋਕਾਂ ਨੂੰ ਲੁਭਾਉਣ ਲਈ ਸਿਆਸੀ ਸਟੰਟ ਖੇਡਿਆ ਹੈ। ਇਹ ਸਕੀਮ ਚੱਲਣ ਵਾਲੀ ਨਹੀਂ ਹੈ। ਪੰਜਾਬ ਦੀ ਜਨਤਾ ਹੁਣ ਇਨ੍ਹਾਂ ਝੂਠੇ ਵਾਅਦਿਆਂ ਦੇ ਮਗਰ ਨਹੀਂ ਲੱਗਣੀ। ਇਹ ਸਕੀਮ ਪੰਜਾਬ ਸਰਕਾਰ ਦੀ ਹੈ, ਆਮ ਆਦਮੀ ਪਾਰਟੀ ਦੀ ਨਹੀਂ। ਉਨ੍ਹਾਂ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਹਰ ਵਾਰਡ ’ਚ ਕੋਆਡੀਨੇਟਰ ਨੂੰ ਮਸ਼ੀਨ ਦਿੱਤੀ ਹੈ, ਜਿਸ ਰਾਹੀਂ ਕੋਆਡੀਨੇਟਰ ਸਲਿੱਪ ਜਾਰੀ ਕਰਦਾ ਹੈ ਕਿ ਕਿੱਥੇ ਜਾ ਕੇ ਕਾਰਡ ਬਣਾਇਆ ਜਾਵੇ।
ਬੇਰੀ ਨੇ ਕਿਹਾ ਜੇ ਇਹ ਸਕੀਮ ਸਾਰੀਆਂ ਜਨਤਾ ਲਈ ਹੈ ਤਾਂ ਇਹ ਕਾਰਡ ਸਿੱਧੇ ਸਰਵਿਸ ਸੈਂਟਰਾਂ 'ਤੇ ਬਣਨੇ ਚਾਹੀਦੇ, ਨਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਜਾਂ ਹਲਕਾ ਇੰਚਾਰਜਾਂ ਦੇ ਦਫਤਰਾਂ ’ਚ। ਇਹ ਸਿਰਫ਼ ਲੋਕਾਂ ਦਾ ਡਾਟਾ ਇਕੱਤਰ ਕਰਨ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਆਮ ਆਦਮੀ ਪਾਰਟੀ ਚੋਣਾਂ ਦੇ ਸਾਲ ’ਚ ਹੀ ਲੋਕਾਂ ਦੀ ਸਿਹਤ ਦਾ ਫਿਕਰ ਕਰ ਰਹੀ ਹੈ, ਜਦਕਿ ਪਿਛਲੇ 4 ਸਾਲਾਂ ’ਚ ਲੋਕਾਂ ਦੀ ਸਿਹਤ ਦੇ ਪ੍ਰਸ਼ਨਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਉਨ੍ਹਾਂ ਨੇ ਮੁੱਖ ਮੰਤਰੀ ਤੇ ਸਿਹਤ ਮੰਤਰੀ ਨੂੰ ਅਪੀਲ ਕਰਦਿਆਂ ਹੋਏ ਕਿਹਾ, ਘੱਟੋ-ਘੱਟ ਸਿਵਲ ਹਸਪਤਾਲ, ਜਲੰਧਰ ਦੇ ਬਾਥਰੂਮਾਂ ਦੀ ਸਫਾਈ ਕਰਵਾਉ। ਇਸ ਮੌਕੇ ਰਜਿੰਦਰ ਬੇਰੀ (ਜ਼ਿਲ੍ਹਾ ਪ੍ਰਧਾਨ, ਜਲੰਧਰ), ਸੁਰਿੰਦਰ ਕੌਰ (ਹਲਕਾ ਇੰਚਾਰਜ, ਜਲੰਧਰ ਵੈਸਟ), ਪਵਨ ਕੁਮਾਰ, ਗੁਰਵਿੰਦਰਪਾਲ ਬੰਟੀ ਨੀਲਕੰਠ, ਮਹਿੰਦਰ ਸਿੰਘ ਗੁੱਲੂ, ਡਾ ਜਸਲੀਨ ਸੇਠੀ, ਜਗਜੀਤ ਜੀਤਾ, ਨਰੇਸ਼ ਵਰਮਾ, ਪਰਮਜੀਤ ਬਲ, ਮਨਮੋਹਨ ਬਿੱਲਾ, ਮਨਦੀਪ ਜੱਸਲ, ਜਗਦੀਸ਼ ਦਕੋਹਾ, ਮੰਗਾ ਸਿੰਘ ਮੁੱਧੜ, ਵਿਪਨ ਕੁਮਾਰ, ਮੁਨੀਸ਼ ਪਾਹਵਾ, ਅਸ਼ਵਨੀ ਜੰਗਰਾਲ, ਯਸ਼ ਪਾਲ ਸਫਰੀ, ਲਵੀ ਸੋਹਲ, ਸੁਧੀਰ ਘੁੱਗੀ, ਮਾਸਟਰ ਸ਼ਰੀਫ਼ ਚੰਦ, ਸੋਨੂੰ ਸੰਧਰ, ਮੁਕੇਸ਼ ਗਰੋਵਰ, ਸਤਪਾਲ ਮਿੱਕਾ, ਅਨਿਲ ਕੁਮਾਰ, ਮਨਜੀਤ ਸਿਮਰਨ, ਅਸ਼ੋਕ ਹੰਸ, ਅਨਿਲ ਗਿੱਲ, ਵਿਨੋਦ ਨਾਰੰਗ, ਕਪਿਲ ਦੇਵ, ਅਰੁਣ ਸਹਿਗਲ, ਕਰਨ ਵਰਮਾ, ਮੱਖਣ ਸਿੰਘ, ਦੀਪੂ, ਮੰਨਾ ਗੋਬਿੰਦਗੜ੍ਹ, ਗੁਲਸ਼ਨ ਮਿੱਡਾ, ਅਕਸ਼ਵੰਤ ਖੋਸਲਾ, ਵੰਦਨਾ ਮਹਿਤਾ, ਮਨਦੀਪ ਕੌਰ, ਪਿੰਕੀ, ਸੁਰਜੀਤ ਕੌਰ, ਹੁਸਨ ਲਾਲ, ਰਮੇਸ਼, ਆਨੰਦ ਬਿੱਟੂ, ਲੱਕੀ ਮੱਕੜ, ਅਸ਼ਵਨੀ ਸ਼ਰਮਾ, ਹਰਮੀਤ ਸਿੰਘ, ਵਿਕਰਮ ਸ਼ਰਮਾ, ਨਰਿੰਦਰ ਪਹਿਲਵਾਨ, ਵਿਕੀ ਆਬਾਦਪੁਰਾ, ਕਰਨ ਸੁਮਨ, ਆਲਮ ਅਲੀ ਸ਼ੇਖ ਹਾਜ਼ਰ ਸਨ।