ਰਾਮਾਮੰਡੀ ’ਚ ਹੈਲਥ ਕਾਰਡ ਰਜਿਸਟ੍ਰੇਸ਼ਨ ਕੈਂਪ ਸ਼ੁਰੂ, ਲੋਕਾਂ ਨੂੰ ਸਿੱਧਾ ਰਾਹਤ : ਨਿਤਿਨ ਕੋਹਲੀ
ਰਾਮਾਮੰਡੀ ’ਚ ਹੈਲਥ ਕਾਰਡ ਰਜਿਸਟ੍ਰੇਸ਼ਨ ਕੈਂਪ ਸ਼ੁਰੂ, ਲੋਕਾਂ ਨੂੰ ਸਿੱਧਾ ਰਾਹਤ : ਨਿਤਿਨ ਕੋਹਲੀ
Publish Date: Tue, 03 Feb 2026 07:58 PM (IST)
Updated Date: Wed, 04 Feb 2026 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਦੀ ਇਤਿਹਾਸਕ ਹੈਲਥ ਯੋਜਨਾ ਨੂੰ ਆਮ ਲੋਕਾਂ ਤੱਕ ਸਿੱਧਾ ਤੇ ਆਸਾਨ ਤਰੀਕੇ ਨਾਲ ਪਹੁੰਚਾਉਣ ਲਈ ਆਮ ਆਦਮੀ ਪਾਰਟੀ ਨੇ ਰਾਮਾਮੰਡੀ ’ਚ ਹੈਲਥ ਕਾਰਡ ਰਜਿਸਟ੍ਰੇਸ਼ਨ ਕੈਂਪ ਸ਼ੁਰੂ ਕੀਤਾ ਹੈ। ਇਹ ਕੈਂਪ ਖਾਸ ਤੌਰ ’ਤੇ ਗਰੀਬ, ਮੱਧਵਰਗ ਤੇ ਉਦਯੋਗਿਕ ਖੇਤਰ ਦੇ ਪਰਿਵਾਰਾਂ ਲਈ ਸੇਵਾਵਾਂ ਦੀ ਪਹੁੰਚ ਨੂੰ ਸੁਵਿਧਾਜਨਕ ਬਣਾਉਂਦਾ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਜਲੰਧਰ ਸੈਂਟਰਲ ਇੰਚਾਰਜ ਨਿਤਿਨ ਕੋਹਲੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਇਤਿਹਾਸਕ ਸਿਹਤ ਯੋਜਨਾ ਨੂੰ ਲੋਕਾਂ ਤੱਕ ਸਿੱਧਾ ਤੇ ਆਸਾਨ ਤਰੀਕੇ ਨਾਲ ਪਹੁੰਚਾਉਣ ਲਈ ਰਾਮਾਮੰਡੀ ’ਚ ਦਫਤਰ ’ਚ ਹੈਲਥ ਕਾਰਡ ਰਜਿਸਟ੍ਰੇਸ਼ਨ ਕੈਂਪ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕੈਂਪ ਰਾਮਾਮੰਡੀ ਤੇ ਆਸਪਾਸ ਦੇ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ਲਈ ਵੱਡੀ ਸੁਵਿਧਾ ਲੈ ਕੇ ਆਇਆ ਹੈ। ਇਹ ਖਾਸ ਤੌਰ ’ਤੇ ਗਰੀਬ, ਮੱਧਵਰਗ ਤੇ ਉਦਯੋਗਿਕ ਖੇਤਰ ਦੇ ਪਰਿਵਾਰਾਂ ਲਈ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਪਹਿਲਾਂ ਇਹ ਰਜਿਸਟ੍ਰੇਸ਼ਨ ਪ੍ਰਕਿਰਿਆ ਪਾਰਟੀ ਦੇ ਮੁੱਖ ਦਫਤਰ ’ਚ ਚੱਲ ਰਹੀ ਸੀ, ਜਿੱਥੇ ਬਹੁਤ ਸਾਰੇ ਲੋਕ ਆ ਕੇ ਹੈਲਥ ਕਾਰਡ ਲਈ ਰਜਿਸਟ੍ਰੇਸ਼ਨ ਕਰਵਾਉਂਦੇ ਸਨ। ਲੋਕਾਂ ਦੀ ਸਕਾਰਾਤਮਕ ਪ੍ਰਤੀਕ੍ਰਿਆ ਦੇਖ ਕੇ ਹੁਣ ਇਹ ਸੁਵਿਧਾ ਰਾਮਾਮੰਡੀ ਦਫ਼ਤਰ ਬਰਗਰ ਕਿੰਗ ਵਾਲੇ ਮਾਰਕੀਟ ਦੇ ਕੋਲ, ਜੋਹਲ ਹਸਪਤਾਲ ਦੇ ਨੇੜੇ ’ਚ ਵੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਲੋਕ ਇਸ ਯੋਜਨਾ ਨਾਲ ਬਹੁਤ ਖੁਸ਼ ਤੇ ਉਤਸ਼ਾਹਤ ਹਨ। ਨਿਤਿਨ ਕੋਹਲੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਪੰਜਾਬ ਸਰਕਾਰ ਨੇ 3 ਕਰੋੜ ਲੋਕਾਂ ਨੂੰ 10 ਲੱਖ ਰੁਪਏ ਤੱਕ ਦਾ ਹੈਲਥ ਕਾਰਡ ਦਿੱਤਾ ਹੈ। ਨਿਤਿਨ ਕੋਹਲੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਰਾਮਾਮੰਡੀ ਦਫਤਰ ’ਚ ਲਗਾਏ ਗਏ ਕੈਂਪ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਲੈਣ।