ਦੋ ਸਹਾਇਕ ਕਮਿਸ਼ਨਰਾਂ ’ਚ ਵੰਡਿਆ ਹੈਲਥ ਬ੍ਰਾਂਡ ਦਾ ਕੰਮ
ਜਾਸ, ਜਲੰਧਰ : ਨਗਰ
Publish Date: Thu, 19 Mar 2026 10:01 PM (IST)
Updated Date: Thu, 19 Mar 2026 10:04 PM (IST)
ਜਾਸ, ਜਲੰਧਰ : ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਵੇਸਟ ਮੈਨੇਜਮੈਂਟ ਨਾਲ ਜੁੜੇ ਹੈਲਥ ਬ੍ਰਾਂਡ ਦੇ ਕੰਮ ਦੀ ਵੰਡ ਦੋ ਸਹਾਇਕ ਕਮਿਸ਼ਨਰਾਂ ’ਚ ਕਰ ਦਿੱਤੀ ਹੈ। ਸਹਾਇਕ ਕਮਿਸ਼ਨਰ ਰਾਜੇਸ਼ ਖੋਖਰ ਨੂੰ ਜਲੰਧਰ ਸੈਂਟਰਲ, ਜਲੰਧਰ ਕੈਂਟ ਤੇ ਸਵੱਚ ਭਾਰਤ ਮਿਸ਼ਨ ਦਾ ਕੰਮ ਸੌਂਪਿਆ ਗਿਆ ਹੈ, ਜਦਕਿ ਸਹਾਇਕ ਕਮਿਸ਼ਨਰ ਵਿਕਰਾਂਤ ਵਰਮਾ ਨੂੰ ਜਲੰਧਰ ਨਾਰਥ ਤੇ ਵੈਸਟ ਵਿਧਾਨ ਸਭਾ ਖੇਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਨਗਰ ਨਿਗਮ ਦੇ ਸਹਾਇਕ ਸਿਹਤ ਅਧਿਕਾਰੀ ਡਾ. ਸ਼੍ਰੀ ਕ੍ਰਿਸ਼ਨ ਸ਼ਰਮਾ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ’ਤੇ ਮੁਅੱਤਲ ਕੀਤਾ ਗਿਆ ਹੈ। ਡਾ. ਸ਼ਰਮਾ ਹੀ ਸਿਹਤ ਸ਼ਾਖਾ ਦੇ ਸਾਰੇ ਕੰਮਾਂ ਨੂੰ ਸੰਭਾਲ ਰਹੇ ਸਨ ਤੇ ਮੁਅੱਤਲੀ ਦੌਰਾਨ ਉਨ੍ਹਾਂ ਦਾ ਮੁੱਖ ਦਫ਼ਤਰ ਚੰਡੀਗੜ੍ਹ ’ਚ ਰਹੇਗਾ।