ਹੈੱਡ ਕਾਂਸਟੇਬਲ ਦੀ ਸੜਕ ਹਾਦਸੇ ’ਚ ਮੌਤ
ਹੈੱਡ ਕਾਂਸਟੇਬਲ ਸ਼ੰਕਰ ਦਾਸ ਦੀ ਸੜਕ ਹਾਦਸੇ ’ਚ ਮੌਤ, ਇਲਾਕੇ ’ਚ ਸੋਗ ਦੀ ਲਹਿਰ
Publish Date: Mon, 13 Apr 2026 09:58 PM (IST)
Updated Date: Mon, 13 Apr 2026 10:01 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਨੇੜਲੇ ਪਿੰਡ ਭੱਟੀਆਂ ’ਚ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ ਜਦੋਂ ਪਿੰਡ ਦੇ ਨੌਜਵਾਨ ਤੇ ਪੰਜਾਬ ਪੁਲਿਸ ਵਿੱਚ ਹੈੱਡ ਕਾਂਸਟੇਬਲ ਵਜੋਂ ਤਾਇਨਾਤ ਸ਼ੰਕਰ ਦਾਸ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸ਼ੰਕਰ ਦਾਸ ਆਪਣੀ ਡਿਊਟੀ ਨਿਭਾਅ ਰਹੇ ਸਨ ਕਿ ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਇਸ ਦੁੱਖਦਾਈ ਘੜੀ ’ਚ ਵੱਖ-ਵੱਖ ਅਧਿਕਾਰੀਆਂ ਤੇ ਸਮਾਜਿਕ ਸ਼ਖ਼ਸੀਅਤਾਂ ਵੱਲੋਂ ਸ਼ੋਕ ਪ੍ਰਗਟ ਕੀਤਾ ਗਿਆ, ਜਿਨ੍ਹਾਂ ’ਚ ਚਰਨਜੀਤ ਸਿੰਘ ਮੱਲ (ਥਾਣੇਦਾਰ, ਸਾਂਝ ਕੇਂਦਰ ਫਿਲੌਰ), ਅਲੀ ਮੁਹੰਮਦ ਖਾਨ (ਹੈੱਡ ਕਾਂਸਟੇਬਲ), ਕੁਲਦੀਪ ਕੁਮਾਰ (ਹੈੱਡ ਕਾਂਸਟੇਬਲ), ਜਸਵੰਤ ਸਿੰਘ (ਥਾਣੇਦਾਰ), ਸਰਬਜੀਤ ਸਿੰਘ (ਥਾਣੇਦਾਰ), ਜਸਵਿੰਦਰ ਸਿੰਘ (ਥਾਣੇਦਾਰ), ਡਾ. ਕੁਲਦੀਪ ਰਾਏ, ਹਰਜੀਤ ਸਿੰਘ ਢੇਸੀ, ਸੁਰਿੰਦਰ ਪਾਲ ਢੇਸੀ, ਤਰਸੇਮ ਸਿੰਘ ਢਿੱਲੋਂ, ਜਗਦੀਸ਼ ਢੰਡ ਤੇ ਰਣਜੀਤ ਸਿੰਘ ਆਦਿ ਸ਼ਾਮਲ ਹਨ। ਸਾਰਿਆਂ ਵੱਲੋਂ ਪਰਿਵਾਰ ਨਾਲ ਡੂੰਘਾ ਦੁੱਖ ਸਾਂਝਾ ਕੀਤਾ ਗਿਆ।