ਹੈੱਡ ਕਾਂਸਟੇਬਲ ਸ਼ੰਕਰ ਦਾਸ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ
ਹੈੱਡ ਕਾਂਸਟੇਬਲ ਸੰਕਰ ਦਾਸ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ
Publish Date: Thu, 16 Apr 2026 09:00 PM (IST)
Updated Date: Thu, 16 Apr 2026 09:03 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਬੀਤੇ ਦਿਨੀਂ ਸੜਕ ਹਾਦਸੇ ਦੌਰਾਨ ਦੇਹਾਂਤ ਹੋਏ ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਸੰਕਰ ਦਾਸ ਦਾ ਉਨ੍ਹਾਂ ਦੇ ਜੱਦੀ ਪਿੰਡ ਭੱਟੀਆ ’ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਅੰਤਿਮ ਸੰਸਕਾਰ ਮੌਕੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਦੇ ਕੇ ਸਲਾਮੀ ਦਿੱਤੀ ਗਈ। ਇਸ ਦੌਰਾਨ ਡੀਐੱਸਪੀ ਭਾਰਤ ਮਸੀਹ, ਐੱਸਐੱਚਓ ਫਿਲੌਰ ਲਵਨੀਤ ਬੰਗੜ ਸਮੇਤ ਹੋਰ ਅਧਿਕਾਰੀਆਂ ਤੇ ਧਾਰਮਿਕ-ਰਾਜਨੀਤਿਕ ਆਗੂਆਂ ਨੇ ਫੁੱਲ ਮਾਲਾਵਾਂ ਅਰਪਿਤ ਕਰਕੇ ਸ਼ਰਧਾਂਜਲੀ ਭੇਟ ਕੀਤੀ। ਇਸ ਦੁੱਖਦਾਈ ਘੜੀ ’ਚ ਚਰਨਜੀਤ ਸਿੰਘ ਮੱਲ, ਜਸਵੰਤ ਸਿੰਘ, ਅਮਨਦੀਪ ਸਿੰਘ (ਚੌਕੀ ਇੰਚਾਰਜ ਰੁੜਕਾ ਕਲਾਂ), ਅਮਨਦੀਪ ਸਿੰਘ (ਹੈੱਡ ਕਾਂਸਟੇਬਲ), ਅਲੀ ਮੁਹੰਮਦ ਖਾਨ, ਕੁਲਦੀਪ ਕੁਮਾਰ, ਗੁਰਵਿੰਦਰ ਸਿੰਘ, ਕਰਮਜੀਤ ਕੌਰ ਚੌਧਰੀ, ਜਸਵਿੰਦਰ ਸਿੰਘ ਤੇ ਗ੍ਰਾਮ ਪੰਚਾਇਤ ਮੈਂਬਰਾਂ ਸਮੇਤ ਕਈ ਪਤਵੰਤਿਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਤੋਂ ਇਲਾਵਾ ਮੱਖਣ ਸਿੰਘ ਖਹਿਰਾ (ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਫਿਲੌਰ), ਜਰਨੈਲ ਫਿਲੌਰ (ਪ੍ਰਧਾਨ ਲੋਕ ਇਨਸਾਫ ਮੰਚ) ਤੇ ਸਮੂਹ ਨਗਰ ਨਿਵਾਸੀਆਂ ਨੇ ਵੀ ਸ਼ਮੂਲੀਅਤ ਕਰਕੇ ਵਿਛੜੇ ਆਤਮਾ ਨੂੰ ਸ਼ਰਧਾਂਜਲੀ ਭੇਟ ਕੀਤੀ।