ਹਮੇਸ਼ਾ ਵਿਧਾਨਸਭਾ ਅੰਦਰ ਹਲਕੇ ਦੇ ਵਿਕਾਸ ਤੇ ਲੋਕ ਮਸਲਿਆਂ ਦੀ ਗੱਲ ਤੱਥਾਂ ਨਾਲ ਕੀਤੀ ਹੈ

-ਆਪ ਦੇ ਹਲਕਾ ਇੰਚਾਰਜ ਦੱਸਣ ਹਲਕੇ ਦਾ ਕਿਹੜਾ ਵਿਕਾਸ ਮੁਕੰਮਲ ਹੋਇਆ ਹੈ
ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਕੋਟਲੀ ਨੇ ਅੱਜ ਪ੍ਰੈੱਸ ਕਾਨਫਰੰਸ ਕਰਦਿਆਂ ਬੀਤੇ ਦਿਨ ਆਪ ਦੇ ਹਲਕਾ ਇੰਚਾਰਜ ਵੱਲੋਂ ਸਾਹਿਬ ਕਾਂਸ਼ੀ ਰਾਮ ਦੇ ਡਿਗਰੀ ਕਾਲਜ ਸਬੰਧੀ ਸਵਾਲਾਂ ਦਾ ਜਾਵਾਂ ਦਿੰਦਿਆਂ ਕੋਟਲੀ ਨੇ ਕਿਹਾ ਕਿ ਵਿਧਾਇਕ ਬਣਨ ਤੋਂ ਬਾਅਦ ਉਨ੍ਹਾਂ ਹਮੇਸ਼ਾ ਆਦਮਪੁਰ ਹਲਕੇ ਦੀਆਂ ਸਮੱਸਿਆਵਾਂ ਤੇ ਲੋਕ ਮੁੱਦਿਆਂ ਟੁੱਟੀਆ ਸੜਕਾਂ ਦੀ ਗੱਲ ਹੋਵੇ। ਭੋਗਪੁਰ ’ਚ ਸੀਐੱਨਜੀ ਪਲਾਂਟ ਲਗਾਉਣ ਦਾ ਮੁੱਦਾ ਹੋਵੇ ਚਾਹੇ ਆਦਮਪੁਰ ’ਚ ਬਣ ਰਹੇ ਪੁੱਲ ਦਾ ਮਾਮਲਾ ਹੋਵੇ ਜੋ ਬਹੁਤ ਸਾਲਾਂ ਤੋਂ ਰੁਕਿਆ ਪਿਆ ਹੋਵੇ ਦੇ ਨਾਲ ਨਾਲ ਕਈ ਮੁੱਦਿਆਂ ਨੂੰ ਵਿਧਾਨ ਸਭਾ ’ਚ ਉਠਾਇਆ ਹੈ , ਨੂੰ ਲੈ ਕੇ ਆਪਣੀ ਸਰਕਾਰ ਵੇਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਆਦਮਪੁਰ ’ਚ ਇਕ ਡਿਗਰੀ ਕਾਲਜ ਬਣਾਉਣ ਦਾ ਮੁੱਦਾ ਉਠਾਇਆ ਸੀ, ਉਸਦੀ ਪ੍ਰਵਾਨਗੀ ਦੇ ਦਿੱਤੀ ਸੀ।
ਅੱਜ ਉਹ ਇਸ ਸਬੰਧੀ ਤੱਥ ਸਾਹਮਣੇ ਰੱਖ ਰਹੇ ਹਨ ਬੀਤੇ ਦਿਨੀਂ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਸੀ ਤਾਂ ਰਾਹੁਲ ਗਾਂਧੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਕਿ ਸਾਹਿਬ ਕਾਸ਼ੀ ਰਾਮ ਜੀ ਦੇ ਨਾਂ ’ਤੇ ਉਨ੍ਹਾਂ ਨੂੰ ਭਾਰਤ ਰਤਨ ਦਿੱਤਾ ਜਾਵੇ ਤੇ 16 ਮਾਰਚ ਨੂੰ ਪੰਜਾਬ ਸਰਕਾਰ ਦਾ ਆਖ਼ਰੀ ਦਿਨ ਸੀ ਤੇ ਸਰਕਾਰ ਭਾਰਤ ਰਤਨ ਦੇਣ ਦਾ ਪ੍ਰਸਤਾਵ ਲੈ ਕੇ ਆਏ ਸਾਰਿਆਂ ਨੇ ਉਸਦਾ ਸਮਰਥਨ ਕੀਤਾ। ਉਨ੍ਹਾਂ ਨੂੰ ਇਹ ਮਿਲਣਾ ਚਾਹੀਦਾ ਪਰ ਜਿਹੜਾ ਕਾਲਜ ਸਾਹਿਬ ਕਾਂਸੀ ਰਾਮ ਜੀ ਦੇ ਨਾਮ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮਨਜ਼ੂਰ ਕਰਵਾਇਆ ਸੀ ਤੇ ਇਸ ਸਬੰਧੀ ਨਗਰ ਕੌਂਸਲ ਆਦਮਪੁਰ ਵੱਲੋਂ ਜ਼ਮੀਨ ਦੇਣ ਲਈ ਕੇਸ ਬਣਾ ਕੇ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਸੀ ਤੇ ਆਪ ਦੇ ਹਲਕਾ ਇੰਚਾਰਜ ਵੱਲੋਂ ਅਖਬਾਰਾਂ ’ਚ ਖਬਰਾਂ ਪ੍ਰਕਾਸ਼ਿਤ ਕਰਵਾਈਆਂ ਹਲਕਾ ਵਿਧਾਇਕ ਝੂਠ ਬੋਲ ਰਹੇ ਹਨ ਜਦਕਿ ਸਾਹਿਬ ਕਾਂਸ਼ੀ ਰਾਮ ਦੇ ਨਾਂ ’ਤੇ ਕੋਈ ਡਿਗਰੀ ਕਾਲਜ ਦਾ ਨਾਮ ਹੈ ਹੀ ਨਹੀਂ। ਉਹ ਦੱਸਣਾ ਚਾਹੁੰਦੇ ਹਨ ਕਿ ਕਿ ਪਹਿਲਾ ਤੁਹਾਨੂੰ ਪੰਜਾਬ ਦੀ ਵਿਧਾਨ ਸਭਾ ਦੀ ਇਸ ਸਬੰਧੀ ਕਾਰਵਾਈ ਦਾ ਪੂਰਾ ਮੁਲਾਂਕਣ ਕਰਨਾ ਚਾਹੀਦਾ।
ਉਨ੍ਹਾਂ ਨੇ ਪੰਜਾਬ ਦੀ ਵਿਧਾਨ ਸਭਾ ’ਚ ਸਿੱਖਿਆ ਮੰਤਰੀ ਨੂੰ ਸਵਾਲ ਪੁੱਛਿਆ ਕਿ ਕਾਂਸ਼ੀ ਰਾਮ ਦੇ ਨਾਂ ’ਤੇ ਡਿਗਰੀ ਕਾਲਜ ਬਣਾਉਣਾ ਵਿਚਾਰ ਅਧੀਨ ਹੈ ਤਾਂ ਉਨ੍ਹਾਂ ਦਾ ਜਵਾਬ ਸੀ ਹਾਂ ਆਦਮਪੁਰ ’ਚ ਕਾਂਸ਼ੀ ਰਾਮ ਡਿਗਰੀ ਕਾਲਜ ਖੋਲ੍ਹਣ ਦਾ ਮਾਮਲਾ ਵਿਚਾਰ ਅਧੀਨ ਹੈ, ਜੋ ਹਲਕਾ ਇੰਚਾਰਜ ਇਸ ਮਸਲੇ ’ਤੇ ਸਵਾਲ ਖੜ੍ਹੇ ਕਰ ਰਹੇ ਹਨ, ਉਹ ਉਨ੍ਹਾਂ ਨੂੰ ਕਹਿਣਾ ਚਾਹੁੰਦੇ ਕਿ ਉਨ੍ਹਾਂ ਕੋਲ ਇਸ ਦਾ ਵਿਧਾਨ ਸਭਾ ਦਾ ਰਿਕਾਰਡ ਮੌਜੂਦ ਹੈ ਉਹ ਤੱਥਾਂ ਦੇ ਆਧਾਰ ’ਤੇ ਗੱਲ ਕਰਨ ਨਾ ਕਿ ਹਵਾ ’ਚ ਗੱਲਾਂ ਕਰ ਆਪਣੀਆਂ ਸਿਆਸੀ ਰੋਟੀਆਂ ਸੇਕ ਕੇ ਲੋਕਾਂ ਨੂੰ ਗੁੰਮਰਾਹ ਕਰਨ।
ਉਨ੍ਹਾਂ ਕਿਹਾ ਕਿ ‘ਆਪ’ ਆਗੂ ਦਾ ਕਹਿਣਾ ਹੈ ਕਿ ਡਿਗਰੀ ਕਾਲਜ ਦੀ ਮਨਜ਼ੂਰੀ ’ਚ ਸਾਹਿਬ ਕਾਂਸ਼ੀ ਰਾਮ ਦੇ ਨਾਂ ਦਾ ਕੀਤੇ ਵੀ ਜ਼ਿਕਰ ਨਹੀਂ ਕੀਤਾ ਗਿਆ। ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਨਾਂ ਦੀ ਪ੍ਰਵਾਨਗੀ ਵਿਭਾਗ ਦਿੰਦਾ ਹੈ ਨਗਰ ਕੌਂਸਲ, ਪੰਚਾਇਤ ਜਾਂ ਹੋਰ ਕੋਈ ਵੀ ਵਿਅਕਤੀ ਕਿਸੇ ਦੇ ਨਾਂ ’ਤੇ ਜ਼ਮੀਨ ਟਰਾਂਸਫਰ ਨਹੀਂ ਕਰ ਸਕਦਾ। ਉਨ੍ਹਾਂ ਹਮੇਸ਼ਾ ਸਾਰਥਕ ਰਾਜਨੀਤੀ ਕੀਤੀ ਹੈ ਤੇ ਅਗਾਂਹ ਵੀ ਲੋਕਾਂ ਦੀ ਹਰ ਸਮੱਸਿਆ ਇਸੇ ਤਰੀਕੇ ਨਾਲ ਉਠਾਉਂਦੇ ਰਹਿਣਗੇ। ਇਸ ਮੌਕੇ ਨਗਰ ਕੌਂਸਲ ਆਦਮਪੁਰ ਦੇ ਪ੍ਰਧਾਨ ਦਰਸ਼ਨ ਸਿੰਘ ਕਰਵਲ, ਕੌਂਸਲਰ ਭੁਪਿੰਦਰ ਸਿੰਘ ਭਿੰਦਾ, ਕੌਂਸਲਰ ਵੀਨਾ ਚੋਢਾ, ਕੌਂਸਲਰ ਸੁਸ਼ਮਾ, ਕੌਂਸਲਰ ਜੋਗਿੰਦਰ ਪਾਲ, ਬਲਾਕ ਪ੍ਰਧਾਨ ਰਣਵੀਰ ਸਿੰਘ ਰਾਣਾ, ਸਿਟੀ ਪ੍ਰਧਾਨ ਦਸ਼ਵਿੰਦਰ ਚਾਂਦ, ਅਲਾਵਲਪੁਰ ਸ਼ਹਿਰੀ ਪ੍ਰਧਾਨ ਸੁਭਾਸ਼ ਭਨੋਟ, ਕੌਂਸਲਰ ਮੁਕੱਦਰ ਲਾਲ, ਅੰਕੁਰ ਮਿਸ਼ਰਾ ਤੇ ਹੋਰ ਕਾਂਗਰਸੀ ਵਰਕਰ ਹਾਜ਼ਰ ਸਨ।