ਐੱਚਐੱਮਵੀ ’ਚ ਨਵੇਂ ਸੈਸ਼ਨ ਲਈ ਹਵਨ ਕਰਵਾਇਆ
ਐੱਚਐੱਮਵੀ ਵਿਖੇ ਨਵੇਂ ਸੈਸ਼ਨ ਦੇ ਆਰੰਭ ਲਈ ਹਵਨ ਕਰਵਾਇਆ
Publish Date: Thu, 15 Jan 2026 06:45 PM (IST)
Updated Date: Thu, 15 Jan 2026 06:45 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਚਐੱਮਵੀ ਦੇ ਵਿਹੜੇ ’ਚ ਨਵੇਂ ਵਿਦਿਅਕ ਸੈਸ਼ਨ ਨਵੇਂ ਸਾਲ ਦੀ ਆਮਦ ਲਈ ਹਵਨ ਕਰਵਾਇਆ। ਇਸ ਮੌਕੇ ’ਤੇ ਜਸਟਿਸ (ਰਿਟਾ.) ਐੱਨਕੇ ਸੂਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸੂਦ ਨੇ ਸਾਰੇ ਅਧਿਆਪਕਾਂ ਨੂੰ ਨਵੇਂ ਸਾਲ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਇਹ ਸੰਸਥਾ ਹਮੇਸ਼ਾ ਹੀ ਆਪਣੀਆਂ ਸਰਬਉੱਚ ਪ੍ਰਾਪਤੀਆਂ ਕਰਕੇ ਜਾਣੀ ਜਾਂਦੀ ਰਹੀ ਹੈ ਤੇ ਹਮੇਸ਼ਾ ਇਸੇ ਤਰ੍ਹਾਂ ਹੀ ਹੋਰ ਤਰੱਕੀਆਂ ਕਰਕੇ ਸਰਵ ਉੱਤਮ ਸੰਸਥਾ ਬਣੀ ਰਹੀ।
ਇਸ ਮੌਕੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਸੰਸਥਾ ਦੇ 100ਵੇਂ ਸਾਲ ’ਚ ਪ੍ਰਵੇਸ਼ ਲਈ ਵਧਾਈ ਦਿੱਤੀ। ਉਨ੍ਹਾਂ ਨੇ ਅਧਿਆਪਕਾਂ ਤੇ ਕਰਮਚਾਰੀਆਂ ਦੀ ਨਿਰੰਤਰ ਮਿਹਨਤ ਦੀ ਪ੍ਰਸ਼ੰਸਾ ਕੀਤੀ ਤੇ ਅਕਾਦਮਿਕ ਪ੍ਰਾਪਤੀਆਂ ਨੂੰ ਹੋਰ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਅਨੁਸ਼ਾਸਨ ਤੇ ਜ਼ਿੰਮੇਵਾਰੀ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਿਯਮਤ ਕਲਾਸਾਂ ’ਚ ਹਾਜ਼ਰੀ ਲਗਾਉਣ ਤੇ ਉੱਨਤ ਭਾਰਤ ਦੇ ਵਿਜ਼ਨ ’ਚ ਸਰਗਰਮ ਯੋਗਦਾਨ ਪਾਉਣ ਲਈ ਉਤਸ਼ਾਹਤ ਕੀਤਾ। ਡੀਨ ਅਕਾਦਮਿਕ ਡਾ. ਸੀਮਾ ਮਰਵਾਹਾ ਨੇ ਵਿਦਿਆਰਥੀਆਂ ਨੂੰ ਲਗਾਤਾਰ ਮਿਹਨਤ ਕਰਨ ਤੇ ਆਪਣੇ ਹੁਨਰ ਨੂੰ ਨਿਖਾਰਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਨਵੇਂ ਸਾਲ ਦਾ ਕੈਲੰਡਰ ਤੇ ਐੱਚਐੱਮਵੀ ਨਿਊਜ਼ ਵੀ ਜਾਰੀ ਕੀਤੇ ਗਏ। ਹਵਨ ਮੌਕੇ ਸੰਗੀਤ ਵਿਭਾਗ ਵੱਲੋਂ ਭਜਨ ਪੇਸ਼ ਕੀਤਾ ਗਿਆ ਤੇ ਯੱਗ ਦੇ ਸਮਾਪਨ ’ਤੇ ਸ਼ਾਂਤੀ ਪਾਠ ਕੀਤਾ ਗਿਆ। ਯੱਗ ਵਿਧੀ ਡਾ. ਮੀਨੂ ਤਲਵਾੜ ਮੁਖੀ ਸੰਸਕ੍ਰਿਤ ਵਿਭਾਗ ਵੱਲੋਂ ਕਰਵਾਈ ਗਈ ਜਦਕਿ ਮੰਚ ਸੰਚਾਲਨ ਡਾ. ਅੰਜਨਾ ਭਾਟੀਆ ਵੱਲੋਂ ਕੀਤਾ ਗਿਆ।