ਹਰਮਿੰਦਰ ਸਿੰਘ ਦੂਜੀ ਵਾਰ ਬਣੇ ਕਮੇਟੀ ਦੇ ਪ੍ਰਧਾਨ
ਹਰਮਿੰਦਰ ਸਿੰਘ ਦੂਜੀ ਵਾਰ ਬਣੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ
Publish Date: Mon, 16 Mar 2026 06:28 PM (IST)
Updated Date: Mon, 16 Mar 2026 06:31 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਜ਼-1 ਵਿਖੇ ਜਨਰਲ ਇਜਲਾਸ ’ਚ ਪ੍ਰਧਾਨ ਦੀ ਚੋਣ ਲਈ ਮੈਂਬਰਾਂ ਨੇ ਸ਼ਮੂਲੀਅਤ ਕੀਤੀ, ਜਿਸ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁਕਰਾਨੇ ਉਪਰੰਤ ਹਜ਼ੂਰੀ ਰਾਗੀ ਸਰਬਜੀਤ ਸਿੰਘ ਨੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸਕੱਤਰ ਹਰਦੀਪ ਸਿੰਘ ਵੱਲੋਂ ਸਾਲਾਨਾ ਰਿਪੋਰਟ ਪੇਸ਼ ਕਰਨ ਉਪਰੰਤ ਸੰਗਤਾਂ ਵੱਲੋਂ ਜੈਕਾਰਿਆਂ ਦੀ ਗੂੰਜ ਨਾਲ ਹਰਮਿੰਦਰ ਸਿੰਘ ਨੂੰ ਅਗਲੇ ਦੋ ਸਾਲਾਂ ਲਈ ਦੂਜੀ ਵਾਰ ਪ੍ਰਧਾਨ ਵਜੋਂ ਸੇਵਾ ਸੌਂਪੀ। ਇਸ ਮੌਕੇ ਪਰਮਿੰਦਰ ਸਿੰਘ, ਕੈਪਟਨ ਪੀਐੱਸ ਭੱਲਾ, ਜੇਐੱਸ ਵਾਲੀਆ, ਮਨਮੋਹਨ ਸਿੰਘ, ਸੁਖਪ੍ਰੀਤ ਸਿੰਘ, ਗੁਰਮੇਲ ਸਿੰਘ, ਨਿਰਮਲ ਸਿੰਘ, ਦਰਸ਼ਨ ਸਿੰਘ, ਮਹਿੰਦਰਪਾਲ ਸਿੰਘ ਥਿੰਦ, ਨਵਦੀਪ ਸਿੰਘ ਕੂਨਰ, ਨਰਿੰਦਰਪਾਲ ਸਿੰਘ, ਡਾ. ਗੁਰਦੀਪ ਸਿੰਘ, ਡਾ. ਪ੍ਰਿਤਪਾਲ ਸਿੰਘ ਰਵਿੰਦਰ ਸਿੰਘ, ਦਿਲਬਾਗ ਸਿੰਘ ਆਦਿ ਹਾਜ਼ਰ ਸਨ।