ਜੋੜ ਮੇਲਾ ਤੇ ਕਬੱਡੀ ਟੂਰਨਾਮੈਂਟ ਕੱਲ੍ਹ ਤੋਂ
ਧੰਨ ਧੰਨ ਬਾਬਾ ਰਿਖੀ ਤੇ ਬਾਬਾ ਅਮਰ ਨਾਥ ਜੀ ਦਾ ਜੋੜ ਮੇਲਾ ਤੇ ਕਬੱਡੀ ਟੂਰਨਾਮੈਂਟ 24 -25 ਨੂੰ --ਰਾਜਾ ਹੁੰਦਲ
Publish Date: Sun, 22 Mar 2026 07:29 PM (IST)
Updated Date: Sun, 22 Mar 2026 07:31 PM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਤਹਿਸੀਲ ਨਕੋਦਰ ਅਧੀਨ ਪੈਂਦੇ ਪਿੰਡ ਹੁੰਦਲ ਢੱਡਾ ਵਿਖੇ ਐੱਨਆਰਆਈਜ ਤੇ ਗ੍ਰਾਮ ਪੰਚਾਇਤ ਤੇ ਨਗਰ ਵਾਸੀਆ ਦੇ ਸਹਿਯੋਗ ਨਾਲ ਧੰਨ ਧੰਨ ਬਾਬਾ ਰਿਖੀ ਜੀ ਤੇ ਬਾਬਾ ਅਮਰ ਨਾਥ ਦਾ ਸਾਲਾਨਾ ਜੋੜ ਮੇਲਾ ਤੇ ਕਬੱਡੀ ਟੂਰਨਾਮੈਂਟ 24-25 ਮਾਰਚ ਨੂੰ ਸ਼ਰਧਾਪੂਰਵਕ ਕਰਵਾਇਆ ਜਾ ਰਿਹਾ ਹੈ। ਮੇਲੇ ਦੇ ਮੁੱਖ ਪ੍ਰਬੰਧਕ ਤੇ ਕਾਂਗਰਸ ਦੇ ਸੀਨੀਅਰ ਆਗੂ ਬਲਜਿੰਦਰ ਸਿੰਘ ਉਰਫ ਰਾਜਾ ਹੁੰਦਲ ਨੇ ਦੱਸਿਆ ਕਿ 24 ਮਾਰਚ ਨੂੰ ਧੰਨ ਧੰਨ ਬਾਬਾ ਰਿਖੀ ਜੀ ਦੇ ਅਸਥਾਨ ’ਤੇ ਨਿਸ਼ਾਨ ਸਾਹਿਬ ਦੀ ਰਸਮ ਨਾਲ ਮੇਲੇ ਦਾ ਆਰੰਭ ਹੋਵੇਗਾ। 25 ਮਾਰਚ ਨੂੰ ਕਬੱਡੀ ਟੂਰਨਾਮੈਂਟ ’ਚ 82 ਕਿਲੋ ਤੇ 41 ਕਿਲੋ ਵਰਗ ਦੀਆਂ ਟੀਮਾਂ ਦੇ ਮੁਕਾਬਲੇ ਦਰਸ਼ਕਾਂ ਦਾ ਮਨੋਰੰਜਨ ਕਰਨਗੇ। 27 ਮਾਰਚ ਦੀ ਰਾਤ ਨੂੰ ਮਹਾਮਾਈ ਦਾ ਵਿਸ਼ਾਲ ਜਗਰਾਤਾ ਹੋਵੇਗਾ। ਗੁਰੂ ਦੇ ਲੰਗਰ ਅਤੁੱਟ ਵਰਤਣਗੇ। ਇਸ ਮੌਕੇ ਬਲਵੀਰ ਸਿੰਘ, ਦੀਪੂ ਹੁੰਦਲ, ਜੱਥੇਦਾਰ ਜਸਵੀਰ ਸਿੰਘ, ਬੂਟਾ ਸਿੰਘ, ਪਾਲੀ, ਸਨੀ ਪੰਚ, ਸੁਖਜੀਤ ਸਿੰਘ ਹੁੰਦਲ, ਯੋਧਾ ਸਿੰਘ, ਸਨੀ ਜੇਈ, ਦੇਵ ਰਾਜ, ਸਾਹਿਬਜੀਤ ਸਿੰਘ ਹੁੰਦਲ ਤੇ ਹੋਰ ਹਾਜ਼ਰ ਸਨ।