ਅੱਜ ਨਗਰ ਨਿਗਮ ਦੀ ਬਜਟ ਮੀਟਿੰਗ ’ਚ ਹੰਗਾਮਾ ਹੋਣ ਦੀ ਸੰਭਾਵਨਾ
ਅੱਜ ਨਗਰ ਨਿਗਮ ਦੀ ਬਜਟ ਮੀਟਿੰਗ ’ਚ ਹੰਗਾਮਾ ਹੋਣ ਦੀ ਸੰਭਾਵਨਾ
Publish Date: Sun, 29 Mar 2026 07:16 PM (IST)
Updated Date: Sun, 29 Mar 2026 07:17 PM (IST)

- 569 ਕਰੋੜ ਦਾ ਸਾਲ 2026-27 ਦਾ ਬਜਟ ਹੋਵੇਗਾ ਪੇਸ਼ ਪੰਜਾਬੀ ਜਾਗਰਣ ਪ੍ਰਤੀਨਿਧੀ, ਜਲੰਧਰ : ਕੱਲ ਨਗਰ ਨਿਗਮ ਹਾਊਸ ਦੀ ਰੈੱਡ ਕਰਾਸ ਭਵਨ ਵਿਖੇ ਸਵੇਰੇ 11 ਵਜੇ ਹੋਣ ਵਾਲੀ ਸਾਲ 2026-27 ਦੀ ਬਜਟ ਮੀਟਿੰਗ ਦੌਰਾਨ ਵਿਰੋਧੀ ਧਿਰ ਵੱਲੋਂ ਕੁਝ ਮੁੱਦਿਆਂ ਨੂੰ ਲੈ ਕੇ ਹੰਗਾਮਾ ਕੀਤੇ ਜਾਣ ਦੀ ਸੰਭਾਵਨਾ ਹੈ। ਕਿਉਂਕਿ ਪਿਛਲੀ ਵਾਰ ਵੀ ਸਾਲ 2025-26 ਬਜਟ ਪੇਸ਼ ਕੀਤੇ ਜਾਣ ਦੌਰਾਨ ਵਿਰੋਧੀ ਧਿਰ ਨੇ ਹੰਗਾਮਾ ਕੀਤਾ ਸੀ ਅਤੇ ਹੰਗਾਮੇ ਦੌਰਾਨ ਹੀ ਲਗਪਗ ਡੇਢ ਮਿੰਟ ’ਚ ਬਜਟ ਪਾਸ ਹੋ ਗਿਆ ਸੀ। ਮੌਜੂਦਾ ਹਾਲਾਤ ਵੀ ਇਹ ਹੀ ਦੱਸਦੇ ਹਨ ਕਿ ਕੱਲ ਦੀ ਮੀਟਿੰਗ ਵੀ ਹੰਗਾਮੇ ਪੂਰਨ ਹੋਣ ਦੀ ਸੰਭਾਵਨਾ ਹੈ ਅਤੇ ਹੰਗਾਮੇ ਦੌਰਾਨ ਹੀ ਨਗਰ ਨਿਗਮ ਦਾ ਸਾਲ 2026-27 ਦਾ ਬਜਟ ਪਾਸ ਕਰ ਦਿੱਤਾ ਜਾਵੇਗਾ। ਵਿਰੋਧੀ ਧਿਰ ਵੱਲੋਂ ਉਠਾਏ ਜਾਣ ਵਾਲੇ ਮੁੱਦੇ : ਕੱਲ ਦੀ ਹੋਣ ਵਾਲੀ ਨਗਰ ਨਿਗਮ ਹਾਊਸ ਦੀ ਮੀਟਿੰਗ ਦੌਰਾਨ ਵਿਰੋਧੀ ਧਿਰ ਵੱਲੋਂ ਮੁੱਖ ਮੁੱਦਾ ਨਿਗਮ ਦੇ ਪਟਵਾਰੀ ਵੱਲੋਂ 2023 ’ਚ ਅਸਤੀਫਾ ਦੇਣ ਅਤੇ ਚਲੇ ਜਾਣ ਤੋਂ ਬਾਅਦ ਹੁਣ ਮੁੜ ਉਸ ਦੀ ਬਹਾਲੀ ਨੂੰ ਲੈ ਕੇ ਉਠਾਏ ਜਾਣ ਦੀ ਸੰਭਾਵਨਾ ਹੈ ਜਦੋਂਕਿ ਉਹ 3 ਸਾਲ ਤਕ ਕਿੱਥੇ ਰਿਹਾ ਅਤੇ ਹੁਣ ਉਸ ਦਾ ਅਸਤੀਫਾ ਕਿਵੇਂ ਵਾਪਸ ਹੋ ਸਕਦਾ ਹੈ। ਇਸ ਤੋਂ ਇਲਾਵਾ ਨਵੇਂ ਬਜਟ ’ਚ ਗਊ ਟੈਕਸ ਦੀ ਵਸੂਲੀ ਦਾ ਹੋਵੇਗਾ। ਨਗਰ ਨਿਗਮ ਨੇ ਪਾਵਰਕਾਮ ਅਤੇ ਜੀਐੱਸਟੀ ਤੋਂ ਵਸੂਲੀ ਕਿਉਂ ਨਹੀਂ ਕੀਤੀ। ਇਸ ਤੋਂ ਇਲਾਵਾ ਮਲਬੇ, ਪਾਣੀ ਦੇ ਨਾਜਾਇਜ਼ ਕੁਨੈਕਸ਼ਨਾਂ ਦੇ ਚਾਲਾਨ ਅਤੇ ਤਹਿ ਬਾਜ਼ਾਰੀ ਤੋਂ ਵੀ ਵਧੇਰੇ ਵਸੂਲੀ ਕਿਵੇਂ ਹੋਵੇਗੀ, ਦੇ ਵੀ ਮੁੱਦੇ ਉਠਾਏ ਜਾਣ ਦੀ ਸੰਭਾਵਨਾ ਹੈ।