ਹੈਮਿਲਟਨ ਅਸਟੇਟ ਵੈੱਲਫੇਅਰ ਸੁਸਾਇਟੀ ਵੱਲੋਂ ਨਵ-ਨਿਯੁਕਤ ਅਧਿਕਾਰੀਆਂ ਦਾ ਸਨਮਾਨ
ਹੈਮਿਲਟਨ ਐਸਟੇਟ ਵੈਲਫੇਅਰ ਸੁਸਾਇਟੀ ਵੱਲੋਂ ਨਵ-ਨਿਯੁਕਤ ਅਧਿਕਾਰੀਆਂ ਦਾ ਸਨਮਾਨ
Publish Date: Sun, 01 Feb 2026 11:01 PM (IST)
Updated Date: Mon, 02 Feb 2026 04:17 AM (IST)

------------ਜ਼ਰੂਰੀ ਨੀਰਜ ਸਰ ਵੱਲੋਂ------------------ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹੈਮਿਲਟਨ ਅਸਟੇਟ ਵੈੱਲਫੇਅਰ ਸੁਸਾਇਟੀ ਵੱਲੋਂ ਕਾਲੋਨੀ ’ਚ ਕਰਵਾਏ ਵਿਸ਼ੇਸ਼ ਸਮਾਰੋਹ ਦੌਰਾਨ ਨਵ-ਨਿਯੁਕਤ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਨੂਰ ਸਿੰਘ ਛਾਬੜਾ ਨੂੰ ਬੁਲਾ ਕੇ ਸਨਮਾਨਿਤ ਕੀਤਾ ਗਿਆ। ਸੁਸਾਇਟੀ ਦੇ ਅਹੁਦੇਦਾਰਾਂ ਨੇ ਉਨ੍ਹਾਂ ਨੂੰ ਸ਼ਾਲ, ਗੁਲਦਸਤਾ ਤੇ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਉਨ੍ਹਾਂ ਦੀ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਨਰੇਸ਼ ਭਗਤ, ਜੋ ਕਿ ਇਨਕਮ ਟੈਕਸ ਗਜ਼ਟਿਡ ਆਫਿਸਰਜ਼ ਐਸੋਸੀਏਸ਼ਨ (ਆਈਟੀਜੀਓਏ) ਦੇ ਵਾਈਸ ਪ੍ਰੈਜ਼ੀਡੈਂਟ ਨਿਯੁਕਤ ਹਨ, ਨੂੰ ਵੀ ਬੁਕੇ ਦੇ ਕੇ ਸਨਮਾਨਿਤ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਦੀ ਨਿਯੁਕਤੀ ਨਾਲ ਵਿਭਾਗੀ ਕੰਮਕਾਜ ’ਚ ਹੋਰ ਸੁਧਾਰ ਆਵੇਗਾ ਤੇ ਕਰਮਚਾਰੀਆਂ ਦੇ ਹਿਤਾਂ ਦੀ ਬਿਹਤਰ ਪੈਰਵੀ ਹੋਵੇਗੀ। ਸਮਾਗਮ ਦੌਰਾਨ ਸੁਸਾਇਟੀ ਦੇ ਅਹੁਦੇਦਾਰਾਂ ਨੇ ਕਾਲੋਨੀ ਦੇ ਵਿਕਾਸ, ਸੁਰੱਖਿਆ ਅਤੇ ਸਫ਼ਾਈ ਨਾਲ ਜੁੜੇ ਮੁੱਦਿਆਂ ਤੇ ਵੀ ਚਰਚਾ ਕੀਤੀ ਅਤੇ ਭਵਿੱਖੀ ਯੋਜਨਾਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਸੁਸਾਇਟੀ ਦੇ ਚੇਅਰਮੈਨ ਅਸ਼ੋਕ ਮਲਹੋਤਰਾ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਡਾ. ਹਰਿੰਦਰਜੀਤ ਸਿੰਘ ਕਾਲਰਾ, ਵਾਈਸ ਪ੍ਰੈਜ਼ੀਡੈਂਟ ਸੰਦੀਪ, ਆਨਰੇਰੀ ਸਕੱਤਰ ਚੇਤਨ ਚੌਹਾਨ, ਜੁਆਇੰਟ ਸਕੱਤਰ ਜਗਵਿੰਦਰ, ਖ਼ਜ਼ਾਨਚੀ ਸਤੀਸ਼ ਖੁੱਲਰ, ਨਰੇਸ਼ ਭਾਰਦਵਾਜ, ਸਬ-ਰਜਿਸਟਰਾਰ, ਜਗਮੋਹਨ ਸਿੰਘ ਛਾਬੜਾ, ਅਰੋਹਣ ਖੁੱਲਰ, ਕਰਨ ਮਲਹੋਤਰਾ, ਕੁਲਬੀਰ ਕਲਰਾ, ਸਮੀਰ ਕਪੂਰ, ਰਾਜ ਕੁਮਾਰ ਤੋਂ ਇਲਾਵਾ ਕਾਲੋਨੀ ਦੇ ਕਈ ਪਤਵੰਤੇ ਲੋਕ, ਮੈਂਬਰ ਤੇ ਨਿਵਾਸੀ ਵੀ ਮੌਜੂਦ ਰਹੇ।