ਫੋਕਲ ਪੁਆਇੰਟ ’ਚ ਸੜਕ ਨਿਰਮਾਣ ਕੰਮ ਦਾ ਸ਼ੁੱਭਆਰੰਭ
ਹਲਕਾ ਇੰਚਾਰਜ ਦਿਨੇਸ਼ ਢੱਲ ਵੱਲੋਂ ਫੋਕਲ ਪੁਆਇੰਟ ’ਚ ਸੜਕ ਨਿਰਮਾਣ ਕੰਮ ਦਾ ਸ਼ੁਭ ਆਰੰਭ
Publish Date: Sun, 05 Apr 2026 07:14 PM (IST)
Updated Date: Sun, 05 Apr 2026 07:16 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹਲਕਾ ਇੰਚਾਰਜ ਦਿਨੇਸ਼ ਢੱਲ ਵੱਲੋਂ ਫੋਕਲ ਪੁਆਇੰਟ ਖੇਤਰ ’ਚ ਸੜਕ ਨਿਰਮਾਣ ਕੰਮ ਦਾ ਸ਼ੁੱਭਆਰੰਭ ਕੀਤਾ ਗਿਆ। ਇਸ ਮੌਕੇ ਫੈੱਡਰੇਸ਼ਨ ਆਫ ਇੰਡਸਟਰੀ ਐਂਡ ਟਰੇਡ ਦੇ ਪ੍ਰਧਾਨ ਸੁਨੀਲ ਸ਼ਰਮਾ ਵੱਲੋਂ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਧੰਨਵਾਦ ਕੀਤਾ ਗਿਆ ਤੇ ਉਨ੍ਹਾਂ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਸ਼ਲਾਘਾ ਕੀਤੀ ਗਈ। ਇਸ ਦੌਰਾਨ ਉਦਯੋਗਪਤੀਆਂ ਵੱਲੋਂ ਸੀਵਰੇਜ ਸਫ਼ਾਈ ਤੇ ਅੰਦਰੂਨੀ ਗਲੀਆਂ ਦੇ ਨਿਰਮਾਣ ਦੀ ਮੰਗ ਵੀ ਉਠਾਈ ਗਈ, ਜਿਸ ’ਤੇ ਹਲਕਾ ਇੰਚਾਰਜ ਨੇ ਯੋਗ ਧਿਆਨ ਦੇਣ ਦਾ ਭਰੋਸਾ ਦਿੱਤਾ। ਸਮਾਗਮ ’ਚ ਨਵਦੀਪ ਬਾਵਾ, ਰਾਜੀਵ ਜੈਰਥ, ਗੋਲਡੀ ਪ੍ਰਭਾਕਰ, ਲੱਕੀ ਸਮੇਤ ਕਈ ਉਦਯੋਗਪਤੀ ਮੌਜੂਦ ਸਨ।