ਹੱਜ ਲਈ ਭਾਰਤੀਆਂ ਦਾ ਪਹਿਲਾ ਜਥਾ ਸਾਊਦੀ ਅਰਬ ਪਹੁੰਚਿਆ
ਜੇਦਾ (ਪੀਟੀਆਈ) : ਸਾਲਾਨਾ
Publish Date: Sat, 18 Apr 2026 08:43 PM (IST)
Updated Date: Sat, 18 Apr 2026 08:45 PM (IST)
ਜੇਦਾ (ਪੀਟੀਆਈ) : ਸਾਲਾਨਾ ਹੱਜ ਯਾਤਰਾ ਲਈ ਭਾਰਤੀ ਜਾਇਰੀਨਾਂ ਦਾ ਪਹਿਲਾ ਜਥਾ ਸ਼ਨੀਵਾਰ ਨੂੰ ਸਾਊਦੀ ਅਰਬ ਪਹੁੰਚਿਆ। ਇਹ ਜਾਣਕਾਰੀ ਸਾਊਦੀ ਅਰਬ ਸਥਿਤ ਭਾਰਤੀ ਦੂਤਘਰ ਨੇ ਦਿੱਤੀ। ਇਸ ਜਥੇ ਦਾ ਮਦੀਨਾ ਹਵਾਈ ਅੱਡੇ ’ਤੇ ਰਾਜਦੂਤ ਡਾ. ਸੁਹੇਲ ਏਜ਼ਾਜ਼ ਖਾਨ ਤੇ ਕੌਂਸਲਰ ਜਨਰਲ ਫਹਦ ਸੂਰੀ, ਹਜ ਮੰਤਰਾਲਾ ਦੇ ਉੱਪ ਮੰਤਰੀਆਂ ਅਬਦੁਲ ਅਜ਼ੀਜ਼ ਏ ਵੱਜਾਨ ਤੇ ਹੋਰਾਂ ਨੇ ਸਵਾਗਤ ਕੀਤਾ। ਦੂਤ ਘਰ ਨੇ ਕਿਹਾ ਕਿ ਖਾਨ ਨੇ ਮਦੀਨਾ ਹਵਾਈ ਅੱਡੇ ’ਤੇ ਸਹੂਲਤਾਂ ਦੀ ਜਾਂਚ ਕੀਤੀ ਤੇ ਹਜ ਯਾਤਰੀਆਂ ਦੀ ਮਦਦ ਕਰ ਰਹੇ ਭਾਰਤੀ ਭਾਈਚਾਰੇ ਤੇ ਸਵੈਮ ਸੇਵਕਾਂ ਨਾਲ ਮੁਲਾਕਾਤ ਕੀਤੀ। ਹਜ 2026 ਲਈ ਹਜ ਯਾਤਰੀਆਂ ਨੂੰ ਬੇਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਮੱਕਾ ’ਚ ਹੋਟਲ ਵਰਗੀਆਂ ਰਿਹਾਇਸ਼ਾਂ ਕਿਰਾਏ ’ਤੇ ਲਈਆਂ ਗਈਆਂ ਹਨ।
ਦੂਤ ਘਰ ਨੇ ਸਾਰੇ ਭਾਰਤੀ ਹਜ ਯਾਤਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਖਾਨ ਨੇ ਜਾਇਰੀਨਾਂ ਲਈ ਹਜ ਕਲੀਨਿਕ ’ਚ ਕੀਤੀਆਂ ਗਈਆਂ ਤਿਆਰੀਆਂ ਦੀ ਸਮੀਖਿਆ ਕੀਤੀ ਸੀ। ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲਾ ਵੱਲੋਂ ਜਾਰੀ ਬਿਆਨ ਅਨੁਸਾਰ ਇਸ ਸਾਲ ਹਜ ਲਈ ਕੁੱਲ 1,75,025 ਜਾਇਰੀਨਾਂ ਦੇ ਸਾਊਦੀ ਅਰਬ ਜਾਣ ਦੀ ਉਮੀਦ ਹੈ।