ਗੁਰੂ ਨਾਨਕਪੁਰਾ ਤੋਂ ਗਊਸ਼ਾਲਾ ਸਰਵਿਸ ਰੋਡ ਖੁੱਲ੍ਹੀ, ਮਿਲੇਗੀ ਟ੍ਰੈਫਿਕ ਜਾਮ ਤੋਂ ਰਾਹਤ
ਗੁਰੂ ਨਾਨਕਪੁਰਾ ਤੋਂ ਗਊਸ਼ਾਲਾ ਸਰਵਿਸ ਰੋਡ ਖੁੱਲ੍ਹੀ, ਚੁਗਿੱਟੀ ਚੌਕ ’ਤੇ ਟ੍ਰੈਫਿਕ ਜਾਮ ਤੋਂ ਮਿਲੀ ਰਾਹਤ
Publish Date: Tue, 13 Jan 2026 06:16 PM (IST)
Updated Date: Tue, 13 Jan 2026 06:18 PM (IST)

-ਹਲਕਾ ਇੰਚਾਰਜ ਨਿਤਿਨ ਕੋਹਲੀ ਤੇ ਏਡੀਸੀਪੀ-1 ਅਕਾਰਸ਼ੀ ਜੈਨ ਨੇ ਵਾਹਨਾਂ ਨੂੰ ਦਿੱਤੀ ਹਰੀ ਝੰਡੀ ਪੰਜਾਬੀ ਜਾਗਰਣ ਰਿਪੋਰਟਰ, ਜਲੰਧਰ : ਕਈ ਸਾਲਾਂ ਤੋਂ ਗੁਰੂ ਨਾਨਕਪੁਰਾ ਤੋਂ ਗਊਸ਼ਾਲਾ ਵਾਲੀ ਸਰਵਿਸ ਰੋਡ ਦੀ ਹਾਲਤ ਖ਼ਰਾਬ ਸੀ। ਇਸ ਕਾਰਨ ਇਸ ਰੋਡ ’ਤੇ ਆਵਾਜਾਈ ਨਹੀਂ ਚੱਲ ਰਹੀ ਸੀ। ਇਸ ਰੋਡ ਦੀ ਹਾਲਤ ਖ਼ਰਾਬ ਹੋਣ ਕਾਰਨ ਚੁਗਿੱਟੀ ਚੌਕ ’ਤੇ ਟ੍ਰੈਫਿਕ ਜਾਮ ਦੀ ਸਮੱਸਿਆ ਰਹਿੰਦੀ ਸੀ। ਹੁਣ ਇਸ ਸੜਕ ਨੂੰ ਆਮ ਆਦਮੀ ਪਾਰਟੀ ਦੇ ਲੀਡਰ ਤੇ ਜਲੰਧਰ ਸੈਂਟਰਲ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਦੇ ਲਗਾਤਾਰ ਤੇ ਪ੍ਰਭਾਵਸ਼ਾਲੀ ਯਤਨਾਂ ਕਾਰਨ ਇਸ ਸੜਕ ਨੂੰ ਨਵਾਂ ਬਣਾ ਦਿੱਤਾ ਗਿਆ। ਮੰਗਲਵਾਰ ਤੋਂ ਇਹ ਸਰਵਿਸ ਰੋਡ ਆਧਿਕਾਰਤ ਤੌਰ ’ਤੇ ਆਵਾਜਾਈ ਲਈ ਖੋਲ੍ਹ ਦਿੱਤੀ ਗਈ ਹੈ। ਇਸ ਦਾ ਸ਼ੁਭਆਰੰਭ ਹਲਕਾ ਇੰਚਾਰਜ ਨਿਤਿਨ ਕੋਹਲੀ ਅਤੇ ਏਡੀਸੀਪੀ-1 ਆਕਰਸ਼ੀ ਜੈ ਤੇ, ਏਡੀਸੀਪੀ ਟ੍ਰੈਫਿਕ ਗੁਰਬਾਜ਼ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਨਿਤਿਨ ਕੋਹਲੀ ਨੇ ਕਿਹਾ ਕਿ ਚੁਗਿੱਟੀ ਚੌਕ ਇਲਾਕਾ ਹਮੇਸ਼ਾ ਵਾਹਨਾਂ ਦੀ ਭਾਰੀ ਆਵਾਜ਼ਾਈ ਅਤੇ ਜਾਮ ਲਈ ਮਸ਼ਹੂਰ ਰਿਹਾ ਹੈ। ਹਰ ਰੋਜ਼ ਇੱਥੇ ਗੱਡੀਆਂ ਦੀ ਭਾਰੀ ਸੰਖਿਆ ਹੁੰਦੀ ਹੈ, ਜਿਸ ਕਾਰਨ ਸਥਾਨਕ ਵਾਸੀ, ਵਿਦਿਆਰਥੀ ਅਤੇ ਦਫ਼ਤਰ ਜਾਣ ਵਾਲੇ ਕਰਮਚਾਰੀ ਵਿਸ਼ੇਸ਼ ਅਸੁਵਿਧਾ ਦਾ ਸਾਹਮਣਾ ਕਰਦੇ ਸਨ। ਇਸ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਨਿਤਿਨ ਕੋਹਲੀ ਨੇ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਨਾਲ ਕਈ ਵਾਰੀ ਮੁਲਾਕਾਤ ਕੀਤੀ ਅਤੇ ਰੋਡ ਖੋਲ੍ਹਣ ਦੀ ਮੰਗ ਕੀਤੀ। ਅੱਜ ਲੋਕਾਂ ਨੂੰ ਇਸ ਦਾ ਲਾਭ ਮਿਲਣਾ, ਉਨ੍ਹਾਂ ਦੀ ਲਗਾਤਾਰ ਕੋਸ਼ਿਸ਼ਾਂ ਦਾ ਸਪੱਸ਼ਟ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਸ ਸਰਵਿਸ ਰੋਡ ਦੇ ਖੁੱਲ੍ਹਣ ਨਾਲ ਚੁਗਿੱਟੀ ਚੌਕ ‘ਤੇ ਵਾਹਨਾਂ ਦਾ ਦਬਾਅ ਕਾਫ਼ੀ ਘਟੇਗਾ, ਜਿਸ ਨਾਲ ਰੋਜ਼ਾਨਾ ਲੱਗਣ ਵਾਲੇ ਲੰਮੇ ਟ੍ਰੈਫਿਕ ਜਾਮ ਤੋਂ ਆਮ ਲੋਕਾਂ ਨੂੰ ਸਿੱਧੀ ਰਾਹਤ ਮਿਲੇਗੀ। ਸਥਾਨਕ ਵਾਸੀ, ਦੁਕਾਨਦਾਰ, ਵਿਦਿਆਰਥੀ ਤੇ ਦਫ਼ਤਰ ਜਾਣ ਵਾਲੇ ਕਰਮਚਾਰੀ ਇਸ ਦਾ ਲਾਹਾ ਲੈਣਗੇ। ਇਸ ਤੋਂ ਇਲਾਵਾ, ਐਂਬੂਲੈਂਸ, ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਦੀ ਆਵਾਜ਼ਾਈ ਵੀ ਹੁਣ ਪਹਿਲਾਂ ਨਾਲੋਂ ਬਹੁਤ ਸੌਖ ਹੋ ਜਾਵੇਗੀ। ਕੋਹਲੀ ਨੇ ਕਿਹਾ ਕਿ ਚੁਗਿੱਟੀ ਚੌਕ ‘ਤੇ ਟ੍ਰੈਫਿਕ ਦੀ ਸਮੱਸਿਆ ਆਮ ਲੋਕਾਂ ਲਈ ਚਿੰਤਾ ਦਾ ਵਿਸ਼ਾ ਸੀ। ਖੁਸ਼ੀ ਹੈ ਕਿ ਅੱਜ ਇਹ ਰੋਡ ਲੋਕਾਂ ਲਈ ਖੋਲ੍ਹ ਦਿੱਤੀ ਗਈ ਹੈ। ਨਿਤਿਨ ਕੋਹਲੀ ਨੇ ਕਿਹਾ ਕਿ ਇਹ ਸਾਰਿਆਂ ਦੀ ਸਮੂਹਿਕ ਮਿਹਨਤ ਅਤੇ ਜਨਤਾ ਦੀ ਭਲਾਈ ਲਈ ਕੰਮ ਕਰਨ ਦੀ ਵਚਨਬੱਧਤਾ ਦਾ ਨਤੀਜਾ ਹੈ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਇਹ ਕਦਮ ਸਿਰਫ਼ ਟ੍ਰੈਫਿਕ ਸਮੱਸਿਆ ਦਾ ਹੱਲ ਨਹੀਂ ਹੈ, ਬਲਕਿ ਇਲਾਕੇ ਦੇ ਵਿਕਾਸ ਨੂੰ ਇੱਕ ਨਵੀਂ ਦਿਸ਼ਾ ਦੇਣ ਵਾਲਾ ਹੈ। ਆਉਣ ਵਾਲੇ ਸਮੇਂ ਵਿੱਚ ਜਲੰਧਰ ਸੈਂਟਰਲ ਦੇ ਨਾਗਰਿਕਾਂ ਲਈ ਹੋਰ ਬਿਹਤਰ ਸੁਵਿਧਾਵਾਂ, ਆਧੁਨਿਕ ਸੜਕਾਂ ਅਤੇ ਸੁਰੱਖਿਅਤ ਯਾਤਰਾ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਕੰਮ ਕੀਤਾ ਜਾਵੇਗਾ। ਇਸ ਮੌਕੇ ਏਸੀਪੀ ਟ੍ਰੈਫਿਕ ਜਸਜੋਤ ਸਿੰਘ, ਏਸੀਪੀ ਸੈਂਟਰਲ ਅਜੈ ਸਿੰਘ, ਵਾਰਡ ਦੇ ਕੌਂਸਲਰ ਜਸਵਿੰਦਰ ਬਿੱਲਾ, ਮਨੀਸ਼ ਸ਼ਰਮਾ, ਸੰਜੀਵ ਤ੍ਰੇਹਨ, ਤਰੁਣ ਸਿੱਕਾ, ਗੋਲਡੀ ਮਰਵਾਹਾ, ਧੀਰਜ ਸੇਠ, ਸਰਦਾਰ ਹਰਦੇਵ ਸਿੰਘ ਪੰਨੂ, ਗੁਰਚਰਨ ਸਿੰਘ, ਵਿਜੇ ਮੌਦਗਿਲ, ਅੰਮ੍ਰਿਤ ਕਾਲੀਆ, ਗਗਨ ਸੰਧੂ, ਪਰਮਜੀਤ ਮਾਨ, ਹੈਨਰੀ, ਰਾਮ ਲੁਭਾਇਆ, ਬਲਬੀਰ ਸਿੰਘ, ਸੰਨੀ ਪ੍ਰਧਾਨ, ਸੰਜੀਵ ਸਿੰਘ, ਹਰਜੀਤ ਸਿੰਘ ਰੰਧਾਵਾ, ਮਨਵੀਰ ਸਿੰਘ, ਲਵਜੀਤ ਸਿੰਘ। ਇਸ ਮੌਕੇ ਬਲਵਿੰਦਰ ਕੁਮਾਰ, ਸੁਭਾਸ਼ ਕੁਮਾਰ, ਕੁਲਵੰਤ ਸਿੰਘ, ਨਰੇਸ਼ ਠਾਕੁਰ, ਕੁਲਬੀਰ, ਸਰਵਣ ਕੁਮਾਰ ਤੇ ਹੋਰ ਵਾਰਡ ਵਾਸੀ ਹਾਜ਼ਰ ਸਨ।