ਗੁਰੂ ਨਾਨਕ ਆਟੋ ਇੰਟਰਪ੍ਰਾਈਜਿਜ਼ ਨੇ ਕਰਵਾਇਆ ਕ੍ਰਿਕਟ ਟੂਰਨਾਮੈਂਟ
ਗੁਰੂ ਨਾਨਕ ਆਟੋ ਇੰਟਰਪ੍ਰਾਈਜਿਜ਼ ਵੱਲੋਂ ਇੰਟਰ-ਪਲਾਂਟ ਕ੍ਰਿਕਟ ਟੂਰਨਾਮੈਂਟ ਕਰਵਾਇਆ
Publish Date: Fri, 17 Apr 2026 06:36 PM (IST)
Updated Date: Fri, 17 Apr 2026 06:39 PM (IST)

ਸੰਗੀਤਾ ਸ਼ਰਮਾ, ਪੰਜਾਬੀ ਜਾਗਰਣ, ਜੰਡਿਆਲਾ ਮੰਜਕੀ : ਗੁਰੂ ਨਾਨਕ ਆਟੋ ਇੰਟਰਪ੍ਰਾਈਜਿਜ਼ ਵੱਲੋਂ ਤਿੰਨ ਦਿਨਾਂ ਇੰਟਰ-ਪਲਾਂਟ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ’ਚ ਜੀਐੱਨਏ ’ਚ ਕੰਮ ਕਰ ਰਹੇ ਮੁਲਾਜ਼ਮਾਂ ਨੇ ਹਿੱਸਾ ਲਿਆ। ਇਸ ਟੂਰਨਾਮੈਂਟ ’ਚ ਵਿਸ਼ੇਸ਼ ਤੌਰ ’ਤੇ ਚੇਅਰਮੈਨ ਜਗਦੀਸ਼ ਸਿੰਘ, ਡਾਇਰੈਕਟਰ ਕਮਲਜੀਤ ਕੌਰ, ਐਗਜ਼ਿਕਿਊਟਿਵ ਡਾਇਰੈਕਟਰ ਅਮਨਦੀਪ ਕੌਰ, ਮਾਸਟਰ ਗੁਰਵੀਰ ਸਿੰਘ ਤੇ ਬੇਬੀ ਸਹਿਜ ਹਾਜ਼ਰ ਰਹੇ। ਇਸ ਮੌਕੇ ਸੰਬੋਧਨ ਕਰਦੇ ਹੋਏ ਐਗਜ਼ਿਕਿਊਟਿਵ ਡਾਇਰੈਕਟਰ ਅਮਨਦੀਪ ਕੌਰ ਨੇ ਕਿਹਾ ਕਿ ਕੰਮ ਦੇ ਨਾਲ-ਨਾਲ ਸਰੀਰਕ ਤੰਦਰੁਸਤੀ ਨੂੰ ਵੀ ਪਹਿਲ ਦੇਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਵੱਲੋਂ ਟੀਮ ਕੈਪਟਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਤੇ ਪਹਿਲੀ ਗੇਂਦ ਖੇਡ ਕੇ ਟੂਰਨਾਮੈਂਟ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਸ ਟੂਰਨਾਮੈਂਟ ’ਚ ਕੁੱਲ ਅੱਠ ਟੀਮਾਂ ਨੇ ਹਿੱਸਾ ਲਿਆ। ਮੈਚ ਪਰਚੀਆਂ ਰਾਹੀਂ ਕਰਵਾਇਆ ਗਿਆ ਤੇ ਪਹਿਲੇ ਦਿਨ ਚਾਰ ਮੈਚ ਖੇਡੇ ਗਏ। ਦੂਜੇ ਦਿਨ ਖੇਡੇ ਗਏ ਮੈਚ ਬਹੁਤ ਹੀ ਰੋਮਾਂਚਕ ਤੇ ਦਿਲਚਸਪ ਰਹੇ। ਫਾਈਨਲ ਮੈਚ ’ਚ ਦੋ ਟੀਮਾਂ ਦਰਮਿਆਨ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ, ਜਿਸ ਨੂੰ ਦੇਖਣ ਲਈ ਦਰਸ਼ਕਾਂ ਦਾ ਵੱਡਾ ਇਕੱਠ ਮੌਜੂਦ ਸੀ। ਟੂਰਨਾਮੈਂਟ ਦਾ ਸਮਾਪਨ ਸ਼ਾਨਦਾਰ ਢੰਗ ਨਾਲ ਕੀਤਾ ਗਿਆ ਤੇ ਜੇਤੂ ਟੀਮਾਂ ਨੂੰ ਮੈਡਲ ਤੇ ਇਨਾਮਾਂ ਨਾਲ ਨਿਵਾਜਿਆ ਗਿਆ। ਪ੍ਰਬੰਧਕਾਂ ਨੇ ਕਿਹਾ ਕਿ ਜਿੱਤ ਤੇ ਹਾਰ ਖੇਡ ਦਾ ਹਿੱਸਾ ਹਨ, ਅਸਲ ਜਿੱਤ ਖੇਡ ਦੀ ਹੁੰਦੀ ਹੈ।