ਸਤਿਸੰਗ ’ਚ ਵੱਡੀ ਗਿਣਤੀ ਸੰਗਤਾਂ ਪੁੱਜੀਆਂ
ਫਿਲੌਰ ’ਚ ਗੁਰੂ ਜੀ ਦਾ ਸਤਿਸੰਗ, ਸੰਗਤਾਂ ਵੱਲੋਂ ਭਾਵਨਾਤਮਕ ਹਾਜ਼ਰੀ
Publish Date: Mon, 20 Apr 2026 06:52 PM (IST)
Updated Date: Mon, 20 Apr 2026 06:54 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਧੀਮਾਨ ਪਰਿਵਾਰ ਵੱਲੋਂ ਰਾਮਗੜ੍ਹ ਬਾਈਪਾਸ ਨੇੜੇ ਸਥਿਤ ਪ੍ਰਾਚੀਨ ਸ਼ਿਵ ਮੰਦਰ ਬਗੀਚੀ ਨਾਂਥਾ ਵਿਖੇ ਗੁਰੂ ਜੀ ਦਾ ਸਤਿਸੰਗ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਭਰਕੇ ਗੁਰੂ ਜੀ ਦੇ ਗੁਣਗਾਨ ਕੀਤੇ ਤੇ ਆਤਮਿਕ ਮਾਹੌਲ ਦਾ ਆਨੰਦ ਮਾਣਿਆ। ਸਤਿਸੰਗ ਦੌਰਾਨ ਸੰਗਤਾਂ ਵੱਲੋਂ ਭਜਨ-ਕੀਰਤਨ ਕੀਤਾ ਗਿਆ ਤੇ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਸੇਵਾਦਾਰਾਂ ’ਚ ਸੁਰਜੀਤ ਕੌਰ, ਸ਼ਾਲੂ, ਮਹਿਕ, ਵਿੱਕੀ ਟੇਲਰ ਤੇ ਗੁਲਸ਼ਨ ਕੁਮਾਰ ਆਹੂਜਾ (ਪ੍ਰਧਾਨ, ਆੜਤੀਆ ਐਸੋਸੀਏਸ਼ਨ ਫਿਲੌਰ) ਸਮੇਤ ਇਲਾਕੇ ਭਰ ਦੀਆਂ ਸੰਗਤਾਂ ਮੌਜੂਦ ਸਨ।