ਗੁਰੂ ਅਮਰਦਾਸ ਪਬਲਿਕ ਸਕੂਲ ਦਾ 10ਵੀਂ ਦਾ ਨਤੀਜਾ ਸ਼ਾਨਦਾਰ
ਗੁਰੂ ਅਮਰਦਾਸ ਪਬਲਿਕ ਸਕੂਲ ਮਾਡਲ ਟਾਊਨ ਦਾ ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ
Publish Date: Wed, 15 Apr 2026 07:48 PM (IST)
Updated Date: Wed, 15 Apr 2026 07:51 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰੂ ਅਮਰਦਾਸ ਪਬਲਿਕ ਸਕੂਲ ਮਾਡਲ ਟਾਊਨ ਦਾ ਸੀਬੀਐੱਸਈ ਦਸਵੀਂ ਦਾ ਨਤੀਜਾ 100 ਫੀਸਦੀ ਰਿਹਾ। ਪ੍ਰਿੰਸੀਪਲ ਡਾ. ਅਪਰਨਾ ਮਹਿਤਾ ਨੇ ਦੱਸਿਆ ਕਿ ਇਹ ਪ੍ਰੀਖਿਆ ਕੁੱਲ 97 ਵਿਦਿਆਰਥੀਆਂ ਨੇ ਦਿੱਤੀ ਸੀ। 48 ਵਿਦਿਆਰਥੀਆਂ ਦੇ ਮੈਰਿਟ ਹਾਸਲ ਕੀਤੀ। ਮਨਰੂਪ ਕੌਰ ਨੇ 95.6 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ ਅਪਰਮਪ੍ਰੀਤ ਸਿੰਘ ਤੇ ਕੁਸਾਗਰਾ ਧਵਨ ਨੇ 94.8 ਫੀਸਦੀ ਅੰਕ ਲੈ ਕੇ ਦੂਜਾ ਸਥਾਨ ਤੇ ਨਮਨਪ੍ਰੀਤ ਕੌਰ ਨੇ 94.6 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕਰਕੇ ਸਕੂਲ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਪੰਜਾਬੀ ’ਚੋਂ 100 ਅੰਕ, ਹਿਸਾਬ ਤੇ ਇਨਫਾਰਮੇਸ਼ਨ ਤਕਨਾਲੋਜੀ ’ਚੋਂ 99, ਅੰਗਰੇਜ਼ੀ ’ਚੋਂ 98, ਸਮਾਜਿਕ ਸਿੱਖਿਆ ’ਚੋਂ 97 ਤੇ ਸਾਇੰਸ ’ਚੋ 95 ਵੱਧ ਤੋਂ ਵੱਧ ਅੰਕ ਰਹੇ। ਪ੍ਰਧਾਨ ਮਹਿੰਦਰਜੀਤ ਸਿੰਘ, ਕਮੇਟੀ ਮੈਂਬਰ ਜਸਪ੍ਰੀਤ ਸਿੰਘ ਸੇਠੀ, ਡਾ. ਐੱਚਐੱਮ ਹੁਰੀਆ, ਤੇਜਦੀਪ ਸਿੰਘ ਸੇਠੀ ਪ੍ਰਿੰਸੀਪਲ ਡਾ. ਅਪਰਨਾ ਮਹਿਤਾ, ਵਾਇਸ ਪ੍ਰਿੰਸੀਪਲ ਜੈਸਮੀਨ ਕੌਰ ਇਗਜਾਮੀਨੇਸ਼ਨ ਇੰਚਾਰਜ ਰੇਣੂਕਾ ਐਂਗਰਿਸ਼ ਤੇ ਅਧਿਆਪਕਾਂ ਨੇ ਵਿਦਿਆਰਥੀਆਂ ਦੇ ਮਾਤਾ ਪਿਤਾ ਨੂੰ ਵਧਾਈ ਦਿੰਦੇ ਹੋਏ ਉੱਜਵਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।