ਗੁਰਪ੍ਰੀਤ ਸਿੰਘ ਨੇ ਤਹਿਸੀਲ-ਵਨ ਦੇ ਸਬ-ਰਜਿਸਟਰਾਰ ਦਾ ਸੰਭਾਲਿਆ ਕਾਰਜਭਾਰ
ਗੁਰਪ੍ਰੀਤ ਸਿੰਘ ਨੇ ਤਹਿਸੀਲ-ਵਨ ਦੇ ਸਬ-ਰਜਿਸਟਰਾਰ ਦਾ ਸੰਭਾਲਿਆ ਕਾਰਜਭਾਰ
Publish Date: Tue, 17 Mar 2026 10:18 PM (IST)
Updated Date: Tue, 17 Mar 2026 10:22 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਵੱਲੋਂ ਹਾਲ ਹੀ ’ਚ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੇ ਕੀਤੇ ਗਏ ਤਬਾਦਲਾ ਆਦੇਸ਼ਾਂ ਤਹਿਤ ਤਹਿਸੀਲਦਾਰ ਗੁਰਪ੍ਰੀਤ ਸਿੰਘ ਨੇ ਮੰਗਲਵਾਰ ਨੂੰ ਤਹਿਸੀਲ-1 ’ਚ ਕਾਰਜਭਾਰ ਸੰਭਾਲ ਲਿਆ ਹੈ। ਗੁਰਪ੍ਰੀਤ ਸਿੰਘ ਨੇ ਤਹਿਸੀਲ-1 ’ਚ ਸਬ-ਰਜਿਸਟਰਾਰ ਦਾ ਕੰਮ ਸੰਭਾਲਿਆ ਹੈ। ਚਾਰਜ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਪ੍ਰਾਪਰਟੀ ਰਜਿਸਟਰੀ ਦੇ ਕੰਮ ਦੀ ਸਮੀਖਿਆ ਕੀਤੀ। ਨਾਲ ਹੀ ਦਫ਼ਤਰ ’ਚ ਈਜ਼ੀ ਰਜਿਸਟਰੀ ਦੀ ਪ੍ਰਕਿਰਿਆ ਦੌਰਾਨ ਲੋਕਾਂ ਦੀ ਬੇਲੋੜੀ ਭੀੜ ਨਾ ਇਕੱਠੀ ਹੋਵੇ, ਇਸ ਲਈ ਜ਼ਰੂਰੀ ਨਿਰਦੇਸ਼ ਵੀ ਦਿੱਤੇ, ਜਿਨ੍ਹਾਂ ਨੂੰ ਅਗਲੇ ਦੋ-ਤਿੰਨ ਦਿਨਾਂ ’ਚ ਲਾਗੂ ਕੀਤਾ ਜਾਵੇਗਾ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਸਾਲ 2021 ’ਚ ਵੀ ਤਹਿਸੀਲ ’ਚ ਤਾਇਨਾਤ ਰਹਿ ਚੁੱਕੇ ਹਨ, ਇਸ ਲਈ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੋਵੇਗੀ। ਇਸ ਤੋਂ ਪਹਿਲਾਂ ਤਹਿਸੀਲ-1 ’ਚ ਤਾਇਨਾਤ ਜੁਆਇੰਟ ਸਬ-ਰਜਿਸਟਰਾਰ ਦਮਨਬੀਰ ਸਿੰਘ ਤੇ ਗੁਰਮਨ ਗੋਲਡੀ ਦਾ ਸਰਕਾਰ ਵੱਲੋਂ ਦੂਜੀ ਤਹਿਸੀਲ ’ਚ ਤਬਾਦਲਾ ਕਰ ਦਿੱਤਾ ਗਿਆ ਹੈ।