ਕਾਂਪੀ ਆਦਮਪੁਰ ਹਲਕਾ ਯੂਥ ਵਿੰਗ ਕੋ-ਆਰਡੀਨੇਟਰ ਨਿਯੁਕਤ
ਗੁਰਪ੍ਰੀਤ ਸਿੰਘ ਕਾਂਪੀ ਆਦਮਪੁਰ ਹਲਕਾ ਯੂਥ ਵਿੰਗ ਕੋਆਰਡੀਨੇਟਰ ਨਿਯੁਕਤ
Publish Date: Thu, 01 Jan 2026 08:58 PM (IST)
Updated Date: Fri, 02 Jan 2026 04:14 AM (IST)
ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਗੁਰਪ੍ਰੀਤ ਸਿੰਘ ਕਾਂਪੀ ਪਤਾਰਾ ਦੀਆਂ ਆਮ ਆਦਮੀ ਪਾਰਟੀ ਚ ਕੀਤੀ ਗਈ ਵਧੀਆ ਕਾਰਗੁਜ਼ਾਰੀ ਨੂੰ ਵੇਖਦਿਆਂ ‘ਆਪ’ ਸੀਨੀਅਰ ਲੀਡਰਸ਼ਿਪ ਵੱਲੋਂ ਉਨ੍ਹਾਂ ਨੂੰ ਹਲਕਾ ਆਦਮਪੁਰ ਦੇ ਯੂਥ ਵਿੰਗ ਦਾ ਕੋ-ਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਤੇ ਗੁਰਪ੍ਰੀਤ ਕਾਂਪੀ ਵੱਲੋਂ ਜਿੱਥੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ, ਗੁਰਜਿੰਦਰ ਸਿੰਘ ਸ਼ੇਰਗਿੱਲ, ਦੁਆਬਾ ਇੰਚਾਰਜ ਯੂਥ ਵਿੰਗ ਤੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਭੁੱਲਰ ਦਾ ਧੰਨਵਾਦ ਕੀਤਾ ਗਿਆ, ਉਥੇ ਹੀ ਉਨ੍ਹਾਂ ਆਦਮਪੁਰ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ। ਇਸ ਸਬੰਧੀ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਕਾਂਪੀ ਨੇ ਕਿਹਾ ਕਿ ਪਾਰਟੀ ਵੱਲੋਂ ਸੌਂਪੀ ਗਈ ਇਸ ਅਹਿਮ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਕਾਂਪੀ ਨੇ ਕਿਹਾ ਕਿ ਉਹ ਆਦਮਪੁਰ ਹਲਕੇ ਦੇ ਯੂਥ ਨੂੰ ਇੱਕਜੁੱਟ ਕਰ ਕੇ ਪਾਰਟੀ ਨੂੰ ਹੋਰ ਮਜ਼ਬੂਤ ਕਰਨਗੇ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ‘ਆਪ’ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਦੀਆਂ ਯੋਜਨਾਵਾਂ ਤੇ ਸਰਕਾਰ ਦੇ ਪੰਜਾਬ ਹਿੱਤ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੇ ਕੰਮ ਨੂੰ ਘਰ-ਘਰ ਪਹੁੰਚਾਉਣ ਲਈ ਯਤਨਸ਼ੀਲ ਰਹਿਣਗੇ।