ਆਗਮਨ ਪੁਰਬ 'ਤੇ ਗੁਰਮਤਿ ਸਮਾਗਮ ਅੱਜ
ਸ੍ਰੀ ਗੁਰੂ ਅੰਗਦ ਦੇਵ ਜੀ ਦੇ ਆਗਮਨ ਪੁਰਬ 'ਤੇ ਗੁਰਮਤਿ ਸਮਾਗਮ ਅੱਜ
Publish Date: Fri, 17 Apr 2026 10:31 PM (IST)
Updated Date: Fri, 17 Apr 2026 10:33 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰਦੁਆਰਾ ਡੇਰਾ ਸੰਤਗੜ੍ਹ ਹਰਖੋਵਾਲ ਟਿੱਬੀ ਸਾਹਿਬ ਨੇੜੇ ਜੰਡੂ ਸਿੰਘਾ ’ਚ 18 ਅਪ੍ਰੈਲ ਨੂੰ ਸਵੇਰੇ 10 ਤੋਂ ਦੁਪਹਿਰ ਇਕ ਵਜੇ ਤੱਕ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਡੇਰਾ ਮੁਖੀ ਸੰਤ ਬਾਬਾ ਭਗਵਾਨ ਸਿੰਘ ਹਰਖੋਵਾਲੀਏ ਨੇ ਦੱਸਿਆ ਕਿ ਸਮਾਗਮ ’ਚ ਭਾਈ ਅੰਮ੍ਰਿਤਪਾਲ ਸਿੰਘ ਕੀਰਤਨੀਏ ਸੰਤਗੜ੍ਹ, ਜਲੰਧਰ, ਸੰਤ ਬਾਬਾ ਜਵਾਲਾ ਸਿੰਘ ਜੀ ਗੁਰਮਤਿ ਸੰਗੀਤ ਅਕੈਡਮੀ ਸੰਤਗੜ੍ਹ ਜਲੰਧਰ ਦੇ ਸਿਖਿਆਰਥੀ ਕੀਰਤਨ ਦੀ ਹਾਜ਼ਰੀ ਭਰਨਗੇ। ਭਾਈ ਲਵਪ੍ਰੀਤ ਸਿੰਘ ਖਾਲਸਾ ਕਥਾ-ਵਾਚਕ ਸੰਤਗੜ੍ਹ ਕਥਾ ਵਿਚਾਰਾਂ ਰਾਹੀਂ ਸੰਗਤਾਂ ਨਾਲ ਸਾਂਝ ਪਉਣਗੇ।