ਆਗਮਨ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ 25 ਤੋਂ
ਸ੍ਰੀ ਗੁਰੂ ਅਮਰਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ 25 ਤੋਂ
Publish Date: Sun, 19 Apr 2026 06:43 PM (IST)
Updated Date: Mon, 20 Apr 2026 04:07 AM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸ੍ਰੀ ਗੁਰੂ ਅਮਰਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਵਿਸੇਸ ਗੁਰਮਤਿ ਸਮਾਗਮ 25 ਅਪ੍ਰੈਲ ਤੋਂ 30 ਅਪ੍ਰੈਲ ਤੱਕ ਗੁਰਦਵਾਰਾ ਗੁਰਦੇਵ ਨਗਰ ਨਵੀਂ ਦਾਣਾ ਮੰਡੀ ਗੋਪਾਲ ਨਗਰ ਵਿਖੇ ਕਰਵਾਇਆ ਜਾ ਰਿਹਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਮਿਗਲਾਨੀ ਨੇ ਦੱਸਿਆ ਕਿ 25 ਅਪਰੈਲ ਨੂੰ ਸਾਮ ਪੰਜ ਵਜੇ ਵਿਸ਼ਾਲ ਸ਼ਬਦ ਚੌਂਕੀ ਗੁਰਦਵਾਰਾ ਸਾਹਿਬ ਤੋਂ ਆਰੰਭ ਹੋਵੇਗੀ ਜੋ ਗੁਰਦੇਵ ਨਗਰ, ਗਾਜੀ ਗੁੱਲਾ, ਮੁਹੱਲਾ ਕਰਾਰ ਖਾਂ ਬੋਹੜ ਵਾਲਾ ਚੌਕ, ਗੋਪਾਲ ਨਗਰ ਤੋਂ ਗੁਰਦਵਾਰਾ ਸੰਤ ਧਾਮ ਨਿਊ ਕਾਲੋਨੀ ਤੋਂ ਹੁੰਦੀ ਹੋਈ ਗੁਰੂ ਘਰ ਆ ਕੇ ਸਮਾਪਤ ਹੋਵੇਗਾ। ਹਰਪ੍ਰੀਤ ਸਿੰਘ ਨੀਟੂ ਨੇ ਦੱਸਿਆ ਕਿ 26 ਨੂੰ ਸਵੇਰੇ 6 ਤੋਂ 10 ਵਜੇ ਤੱਕ ਚੁਪਹਿਰਾ ਸਮਾਗਮ ਹੋਵੇਗਾ। 27 ਨੂੰ ਸਵੇਰੇ 9 ਵਜੇ ਤੋਂ 4ਵਜੇ ਦੁਪਹਿਰ ਤਕ ਇਸਤਰੀ ਸਤਸੰਗ ਸਭਾਵਾਂ ਵੱਲੋਂ ਕੀਰਤਨ ਸਮਾਗਮ ਹੋਵੇਗਾ। 28 ਤੋਂ 30 ਅਪ੍ਰੈਲ ਨੂੰ ਸ਼ਾਮ 6ਵਜੇ ਤੋਂ ਰਾਤ 10 ਵਜੇ ਤੱਕ ਵਿਸੇਸ ਕੀਰਤਨ ਸਮਾਗਮ ਹੋਣਗੇ। ਜਿਸ ਵਿਚ ਗੁਰੂ ਘਰ ਦੇ ਕੀਰਤਨੀ ਜਥਿਆਂ ਤੋਂ ਇਲਾਵਾ ਭਾਈ ਕੁਲਵਿੰਦਰ ਸਿੰਘ ਖਰੜ, ਭਾਈ ਰਵਿੰਦਰ ਸਿੰਘ ਸਾਬਕਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਓਂਕਾਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ, ਸਾਹਿਬ ਭਾਈ ਅਮਰਜੀਤ ਸਿੰਘ ਪਟਿਆਲਾ, ਬੀਬੀ ਬਲਜਿੰਦਰ ਕੌਰ ਖਡੂਰ ਸਾਹਿਬ, ਭਾਈ ਰਵਿੰਦਰ ਸਿੰਘ ਬੰਬੇ, ਭਾਈ ਦਿਲਬਾਗ ਸਿੰਘ ਗੁਰਦਾਸਪੁਰ, ਭਾਈ ਗੁਰਮੁਖ ਸਿੰਘ ਹੈੱਡ ਗ੍ਰੰਥੀ ਗੋਇੰਦਵਾਲ ਸਾਹਿਬ ਹਾਜ਼ਰੀ ਭਰਨਗੇ। 19 ਤੋਂ ਸ਼ੁਰੂ 24 ਅਪ੍ਰੈਲ ਤੱਕ ਦਸਤਾਰ ਸਿਖਲਾਈ ਕੈਂਪ ਗੁਰੂਘਰ ’ਚ ਲੱਗਣਗੇ। 26 ਨੂੰ ਸੁੰਦਰ ਦਸਤਾਰ ਮੁਕਾਬਲੇ ਸ਼ਾਮ 5 ਵਜੇ ਤੋਂ 7 ਵਜੇ ਤਕ ਹੋਣਗੇ।