ਇਸਤਰੀ ਸਤਿਸੰਗ ਸਭਾ ਵੱਲੋਂ ਸਹਿਜ ਪਾਠ ਦੀ ਸੰਪੂਰਨਤਾ ’ਤੇ ਗੁਰਮਤਿ ਸਮਾਗਮ
ਇਸਤਰੀ ਸਤਿਸੰਗ ਸਭਾ ਵੱਲੋਂ ਸਹਿਜ ਪਾਠ ਦੀ ਸੰਪੂਰਨਤਾ ਤੇ ਗੁਰਮਤਿ ਸਮਾਗਮ
Publish Date: Sun, 18 Jan 2026 06:36 PM (IST)
Updated Date: Mon, 19 Jan 2026 04:14 AM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਅੰਮ੍ਰਿਤ ਵੇਲੇ ਸਜਾਏ ਗਏ ਵਿਸ਼ੇਸ਼ ਦੀਵਾਨ ’ਚ ਇਸਤਰੀ ਸਤਿਸੰਗ ਸਭਾ ਵੱਲੋਂ ਚੱਲ ਰਹੀ ਸਹਿਜ ਪਾਠਾਂ ਦੀ ਲੜੀ ਦੇ ਤਹਿਤ ਸਹਿਜ ਪਾਠ ਦੇ ਭੋਗ ਪੁਆਏ ਗਏ। ਉਪਰੰਤ ਗੁਰਮਤਿ ਸਮਾਗਮ ’ਚ ਸਭਾ ਦੀ ਸਰਪ੍ਰਸਤ ਕੁਲਦੀਪ ਕੌਰ, ਪ੍ਰਧਾਨ ਮਹਿੰਦਰ ਕੌਰ ਕਾਲੜਾ, ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਕੌਰ ਭੋਲੀ, ਜੋਗਿੰਦਰ ਕੌਰ, ਰਾਜਿੰਦਰ ਕੌਰ ਭਾਟੀਆ ਤੇ ਸਮੂਹ ਮੈਂਬਰ ਬੀਬੀਆਂ ਵੱਲੋਂ ਸ਼ਬਦ ਕੀਰਤਨ ਤੇ ਗੁਰਮਤਿ ਵਿਚਾਰਾਂ ਨਾਲ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਇੰਦਰਪਾਲ ਸਿੰਘ ਦੇ ਪਰਿਵਾਰ ਵੱਲੋਂ ਵੀ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਦੇ ਹੋਏ ਸਹਿਜ ਪਾਠਾਂ ਦੇ ਭੋਗ ਪੁਆਏ ਗਏ। ਗੁਰਦੁਆਰਾ ਸਾਹਿਬ ਵੱਲੋਂ ਪ੍ਰਧਾਨ ਗੁਰਕ੍ਰਿਪਾਲ ਸਿੰਘ ਨੇ ਸਮੂਹ ਬੀਬੀਆਂ ਤੇ ਜਸਮੀਤ ਸਿੰਘ ਅਰੋੜਾ ਨੂੰ ਸਿਰੋਪਾਓ ਦੀ ਬਖਸ਼ਿਸ਼ ਨਾਲ ਸਨਮਾਨਿਤ ਕੀਤਾ ਗਿਆ। ਬੇਅੰਤ ਸਿੰਘ ਸਰਹੱਦੀ ਨੇ ਕਿਹਾ ਕਿ ਇਤਿਹਾਸਕ ਅਸਥਾਨ ਦੀ ਮਕਬੂਲੀਅਤ ਤੇ ਚੱਲ ਰਹੀਆਂ ਸੇਵਾਵਾਂ ’ਚ ਭਰਪੂਰ ਯੋਗਦਾਨ ਦੇਣ ਲਈ ਇਸਤਰੀ ਸਤਿਸੰਗ ਸਭਾ ਦਾ ਬੜਾ ਵੱਡਾ ਯੋਗਦਾਨ ਹੈ। ਸਮਾਗਮ ’ਚ ਬੇਅੰਤ ਸੰਗਤਾਂ ਨੇ ਦੀਵਾਨ ਦਾ ਅਨੰਦ ਮਾਣਿਆ।