ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਮੁਕਾਬਲੇ ਕਰਵਾਏ
350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਮੁਕਾਬਲੇ ਕਰਵਾਏ
Publish Date: Tue, 27 Jan 2026 06:29 PM (IST)
Updated Date: Tue, 27 Jan 2026 06:31 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਦਿਵਸ ਤੇ ਗੁਰਦੁਆਰਾ ਸਾਹਿਬ ਦੇ ਸੇਵਕ ਸਵਰਗਵਾਸੀ ਅਮਰਜੀਤ ਸਿੰਘ ਚਾਵਲਾ ਦੀ ਯਾਦ ’ਚ ਗੁਰਦੁਆਰਾ ਗੁਰੂ ਨਾਨਕਪੁਰਾ ਮੁਹੱਲਾ ਸਰਾਜ ਗੰਜ ਸ਼ਹੀਦ ਉੱਧਮ ਸਿੰਘ ਨਗਰ ਵਿਖੇ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਤੇ ਸਿੱਖ ਇਤਿਹਾਸ ਦੇ ਅਨੇਕਾਂ ਵਿਸ਼ਿਆਂ ’ਤੇ ਬੱਚਿਆਂ ਦੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ। ਉਪਰੰਤ ਬੱਚਿਆਂ ਨੂੰ ਵਿਸ਼ੇਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ’ਚ ਚਾਂਦੀ ਦੇ ਤਿਆਰ ਕਰਵਾਏ ਸ਼ਸ਼ਤਰ ਕਿਰਪਾਨਾਂ ਤੇ ਢਾਲਾਂ ਵੰਡੀਆਂ ਗਈਆਂ। ਜੱਜਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਗਮ ’ਚ ਕੇਨੈਡਾ ਨਿਵਾਸੀ ਜਸਦੀਪ ਸਿੰਘ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਬੱਚਿਆਂ ਦੀ ਹੌਸਲਾ ਅਫਜਾਈ ਲਈ ਪ੍ਰਿਤਪਾਲ ਸਿੰਘ ਰਾਜੂ ਚਾਵਲਾ ਮੁੱਖ ਸੇਵਾਦਾਰ, ਸਰਪ੍ਰਸਤ ਕਰਨਲ ਸੰਤੋਖ ਸਿੰਘ, ਗਗਨਜੋਤ ਸਿੰਘ ਚਾਵਲਾ ਉਪ ਪ੍ਰਧਾਨ, ਇਸਤਰੀ ਵਿੰਗ ਦੇ ਸਮੂਹ ਮੈਂਬਰਾਂ ਵੱਲੋਂ ਸੇਵਾ ਕੀਤੀ ਗਈ।