ਸੈਂਟਰਲ ਟਾਊਨ ’ਚ ਗੁਰਮਤਿ ਸਮਾਗਮ ਕਰਵਾਇਆ
ਅਮਰਜੀਤ ਸਿੰਘ ਵੇਹਗਲ, ਪੰਜਾਬੀ
Publish Date: Fri, 27 Feb 2026 08:21 PM (IST)
Updated Date: Fri, 27 Feb 2026 08:25 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ
ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਸੈਂਟਰਲ ਟਾਊਨ ਵਿਖੇ ਮਹੀਨਾਵਾਰ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਭਾਈ ਤਰਨਵੀਰ ਸਿੰਘ ਰੱਬੀ ਲੁਧਿਆਣਾ ਵਾਲਿਆਂ ਦੇ ਜਥੇ ,ਭਾਈ ਸ਼ਨਬੀਰ ਸਿੰਘ ਦੇ ਰਾਗੀ ਜਥੇ ਨੇ ਕੀਰਤਨ ਰਾਹੀਂ ਅਤੇ ਗਿਆਨੀ ਮਨਜੀਤ ਸਿੰਘ ਨੇ ਗੁਰਮਤਿ ਵਿਚਾਰਾਂ ਦੁਆਰਾ ਹਾਜ਼ਰੀ ਭਰੀ। ਇਸ ਮੌਕੇ ਪ੍ਰਧਾਨ ਚਰਨਜੀਤ ਸਿੰਘ ਸਕੱਤਰ ਪ੍ਰਮਿੰਦਰ ਸਿੰਘ ਡਿੰਪੀ, ਖਜਾਨਚੀ ਜਤਿੰਦਰ ਸਿੰਘ ਖਾਲਸਾ, ਬਲਜੀਤ ਸਿੰਘ ਸੇਠੀ, ਰਜਿੰਦਰ ਸਿੰਘ ਬੇਦੀ, ਗੁਰਮਿੰਦਰ ਸਿੰਘ ਗੋਮਾ, ਦਵਿੰਦਰ ਸਿੰਘ ,ਬਲਬੀਰ ਸਿੰਘ,ਹਰਜਿੰਦਰ ਸਿੰਘ, ਰਵਿੰਦਰ ਸਿੰਘ ਰੀਹਲ, ਸਰਬਜੀਤ ਸਿੰਘ ਸਰਦੂਲ ਸਿੰਘ ਕਾਨਪੁਰੀ ਆਦਿ ਹਾਜ਼ਰ ਸਨ।