ਮੱਲਾਂ ਮਾਰਨ ਵਾਲਾ ਗੁਰਬਖਸ਼ ਸਿੰਘ ਸਨਮਾਨਿਤ
ਜੋਡੋ ਕਰਾਟਿਆਂ ’ਚ ਭਾਰਤ ’ਚ ਪਹਿਲਾ ਸਥਾਨ ਪ੍ਰਾਪਤ ਕਰਕੇ ਗੁਰਬਖਸ਼ ਸਿੰਘ ਨੇ ਮਾਪਿਆਂ ਦਾ ਨਾਮ ਚਮਕਾਇਆ - ਸੁਖਵਿੰਦਰ ਸੰਧੂ
Publish Date: Tue, 10 Mar 2026 08:34 PM (IST)
Updated Date: Tue, 10 Mar 2026 08:36 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਜੀ ਨੰਗਲ ਵੇਟ ਆਲੋਵਾਲ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੁਖਵਿੰਦਰ ਸਿੰਘ ਉਤਰਾਖੰਡ ਦੇ ਟੂਰ ’ਤੇ ਗਏ। ਉਥੇ ਗੁਰਦੁਆਰਾ ਬਡੋਰਾ ਮਜੋਲਾ ’ਚ ਛੇਵੇਂ ਪਾਤਸ਼ਾਹ ਕਿਲ੍ਹਾ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਚਰਨ ਛੋ ਧਰਤੀ ਤੇ ਹੋਲੇ ਮਹੱਲੇ ਦਾ ਇਤਿਹਾਸ ਸੰਗਤਾਂ ਵੱਲੋਂ ਵੱਡੇ ਪੱਧਰ ’ਤੇ ਮਨਾਇਆ ਗਿਆ। ਇਸ ਮੌਕੇ ਸੰਗਤਾਂ ਨੇ ਬੇਨਤੀ ਕੀਤੀ ਕਿ ਵੱਖ-ਵੱਖ ਘਰਾਂ ’ਚ ਵੀ ਹਾਜ਼ਰੀ ਭਰੀ ਜਾਵੇ। ਡਾ. ਰਮੇਸ਼ ਸਿੰਘ ਦੇ ਗ੍ਰਹਿ ‘ਚ ਉਨ੍ਹਾਂ ਦਾ ਪੁੱਤਰ ਗੁਰਬਖਸ਼ ਸਿੰਘ ਜਿਸ ਨੇ ਸਭ ਤੋਂ ਛੋਟੀ ਉਮਰ ਵਿੱਚ ਜੂਡੋ ਕਰਾਟਿਆਂ ’ਚ ਭਾਰਤ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ, ਉਸ ਨੂੰ ਸਨਮਾਨਿਤ ਕੀਤਾ ਗਿਆ। ਬਾਬਾ ਜੀ ਨੇ ਉਸ ਨੂੰ ਅਸ਼ੀਰਵਾਦ ਦਿੱਤਾ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਪਰਿਵਾਰ ਵੱਲੋਂ ਬਾਬਾ ਜੀ ਨੂੰ ਸੁੰਦਰ ਵਸਤਰ ਤੇ ਸਿਰੋਪਾਓ ਭੇਟ ਕੀਤੇ ਗਏ। ਭਾਈ ਕੁਲਵੰਤ ਸਿੰਘ, ਭਾਈ ਕਸ਼ਮੀਰ ਸਿੰਘ, ਭਾਈ ਵੀਰ ਸਿੰਘ ਤੇ ਬਾਬਾ ਗੁਲਾਬ ਸਿੰਘ ਦੇ ਘਰਾਂ ’ਚ ਜਿੱਥੇ ਸੰਗਤਾਂ ਨੇ ਬਹੁਤ ਪਿਆਰ ਤੇ ਸਤਿਕਾਰ ਦਿੱਤਾ। ਰਾਤ ਨੂੰ ਭਾਈ ਸੁਖਵਿੰਦਰ ਪਾਲ ਸਿੰਘ ਕਾਲੋ ਦੇ ਘਰ ਵਿਸ਼ਰਾਮ ਕੀਤਾ ਗਿਆ ਤੇ ਪਰਿਵਾਰ ਵੱਲੋਂ ਬੇਅੰਤ ਪਿਆਰ ਤੇ ਸਤਿਕਾਰ ਪ੍ਰਗਟ ਕੀਤਾ ਗਿਆ। ਸਮਾਗਮ ’ਚ ਬਾਬਾ ਦਾਰਾ ਸਿੰਘ, ਭਾਈ ਗੁਰਮੇਲ ਸਿੰਘ, ਭਾਈ ਰਿੰਕੂ ਸਿੰਘ, ਭਾਈ ਓੰਕਾਰ ਸਿੰਘ ਤੇ ਹੋਰ ਸੰਗਤਾਂ ਪੁੱਜੀਆਂ।