ਐੱਸਡੀ ਕਾਲਜ ’ਚ ਵਾਸਤੂ ਸ਼ਾਸਤਰ ਦੀ ਮਹੱਤਤਾ ਸਮਝਾਈ
ਐੱਸਡੀ ਕਾਲਜ ਫ਼ਾਰ ਵੂਮੈਨ ਵਿਖੇ ਵਿਦਿਆਰਥੀਆਂ ਦੇ ਜੀਵਨ ’ਚ ਵਾਸਤੂਸ਼ਾਸਤਰ ਦੀ ਮਹੱਤਤਾ ਵਿਸ਼ੇ ’ਤੇ ਗੈਸਟ ਲੈਕਚਰ ਕਰਵਾਇਆ
Publish Date: Sat, 07 Mar 2026 08:00 PM (IST)
Updated Date: Mon, 09 Mar 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੀਸੀਐੱਮ ਐੱਸਡੀ ਕਾਲਜ ਫ਼ਾਰ ਵੂਮੈਨ ਦੇ ਇੰਡੀਅਨ ਨੋਲੇਜ਼ ਸਿਸਟਮ ਸੈੱਲ ਨੇ ਵਿਦਿਆਰਥੀਆਂ ਦੇ ਜੀਵਨ ’ਚ ਵਾਸਤੂਸ਼ਾਸਤਰ ਦੀ ਮਹੱਤਤਾ ਵਿਸ਼ੇ 'ਤੇ ਇਕ ਗਿਆਨ ਭਰਪੂਰ ਗੈਸਟ ਲੈਕਚਰ ਕਰਵਾਇਆ। ਇਸ ਲੈਕਚਰ ਦੇ ਵਕਤਾ ਰਵੀਸ਼ ਅਬਰੋਲ ਸਨ। ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਰਵੀਸ਼ ਅਬਰੋਲ ਨੇ ਵਾਸਤੂਸ਼ਾਸਤਰ ਦੀਆਂ ਮੂਲ ਧਾਰਨਾਵਾਂ ਬਾਰੇ ਦੱਸਿਆ ਤੇ ਕਿਹਾ ਕਿ ਕਿਵੇਂ ਅਧਿਐਨ ਸਥਾਨ, ਬੈਠਣ ਦੀ ਦਿਸ਼ਾ ਤੇ ਆਲੇ ਦੁਆਲੇ ਸਕਾਰਾਤਮਕ ਊਰਜਾ ਦੀ ਸਹੀ ਵਿਵਸਥਾ ਇਕਾਗਰਤਾ, ਮਾਨਸਿਕ ਸ਼ਾਂਤੀ ਤੇ ਸਮੁੱਚੇ ਅਕਾਦਮਿਕ ਪ੍ਰਦਰਸ਼ਨ ਨੂੰ ਪ੍ਰਭਾਵਤ ਕਰ ਸਕਦੀ ਹੈ। ਇਹ ਲੈਕਚਰ ਵਿਦਿਆਰਥੀਆਂ ਨੇ ਧਿਆਨ ਨਾਲ ਸੁਣਿਆ ਤੇ ਵਿਚਾਰਸ਼ੀਲ ਸਵਾਲ ਪੁੱਛ ਕੇ ਬੁਲਾਰੇ ਨਾਲ ਗੱਲਬਾਤ ਕੀਤੀ। ਇਸ ਪ੍ਰੋਗਰਾਮ ਦੀ ਇੰਚਾਰਜ ਡਾ. ਨੀਨਾ ਮਿੱਤਲ, ਸੁਸ਼ਮਾ ਸ਼ਰਮਾ ਤੇ ਕਵਲਜੀਤ ਕੌਰ ਸ਼ਾਮਲ ਸਨ, ਜਿਨ੍ਹਾਂ ਨੇ ਪ੍ਰੋਗਰਾਮ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਇਆ। ਪ੍ਰਧਾਨ ਨਰੇਸ਼ ਬੁਧੀਆ, ਸੀਨੀਅਰ ਮੀਤ ਪ੍ਰਧਾਨ ਵਿਨੋਦ ਦਾਦਾ, ਪ੍ਰਬੰਧਕੀ ਕਮੇਟੀ ਦੇ ਹੋਰ ਮੈਂਬਰਾਂ ਤੇ ਪ੍ਰਿੰਸੀਪਲ ਡਾ. ਪੂਜਾ ਪਰਾਸ਼ਰ ਨੇ ਪ੍ਰਬੰਧਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਕਿ ਉਹ ਅਜਿਹੇ ਜਾਣਕਾਰੀ ਭਰਪੂਰ ਭਾਸ਼ਣ ਕਰਵਾਉਣ, ਜਿਨ੍ਹਾਂ ਨੇ ਰਵਾਇਤੀ ਭਾਰਤੀ ਗਿਆਨ ਨੂੰ ਵਿਦਿਆਰਥੀਆਂ ਦੇ ਰੋਜ਼ਾਨਾ ਜੀਵਨ ਨਾਲ ਜੋੜਿਆ।