ਜੰਗਲਾਤ ਵਿਭਾਗ ਸਾਢੇ 5 ਕਰੋੜ ਲੈ ਕੇ ਵੀ ਗ੍ਰੀਨ ਬੈਲਟ ਵਿਕਸਤ ਨਹੀਂ ਕਰ ਸਕਿਆ
ਜੰਗਲਾਤ ਵਿਭਾਗ ਸਾਢੇ 5 ਕਰੋੜ ਲੈ ਕੇ ਵੀ ਗਰੀਨ ਬੈਲਟ ਵਿਕਸਤ ਨਹੀਂ ਕਰ ਸਕਿਆ
Publish Date: Sun, 08 Mar 2026 07:52 PM (IST)
Updated Date: Mon, 09 Mar 2026 04:12 AM (IST)

- ਜੰਗਲਾਤ ਵਿਭਾਗ ਨੂੰ ਕੰਮ ਤੇਜ਼ ਕਰਨ ਲਈ ਪੱਤਰ ਲਿਖਿਆ : ਮੇਅਰ ਮਦਨ ਭਾਰਦਵਾਜ, ਪੰਜਾਬੀ ਜਾਗਰਣ ਜਲੰਧਰ : ਸ਼ਹਿਰ ਦੀ ਸੈਂਟਰਲ ਵਰਜ ਦਾ ਵਿਧੀਪੁਰ ਰੇਲਵੇ ਫਾਟਕ ਤਕ ਸੁੰਦਰੀਕਰਨ ਦਾ ਕੰਮ ਕਰਨ ਲਈ ਨਗਰ ਨਿਗਮ ਵਲੋਂ ਲਗਪਗ 8 ਮਹੀਨੇ ਪਹਿਲਾਂ ਸਾਢੇ 5 ਕਰੋੜ ਰੁਪਏ ਦੀ ਰਕਮ ਦੀ ਅਦਾਇਗੀ ਕੀਤੀ ਗਈ ਸੀ, ਪਰ 8 ਮਹੀਨੇ ਦਾ ਸਮਾਂ ਬੀਤਣ ਦੇ ਬਾਅਦ ਦਵੀ ਜੰਗਲਾਤ ਵਿਭਾਗ ਆਪਣੀ ਕਾਰਗੁਜ਼ਾਰੀ ਦਿਖਾਉਣ ’ਚ ਅਸਫਲ ਰਿਹਾ ਹੈ ਅਤੇ ਉਸ ਨੇ ਗਰੀਨ ਬੈਲਟ ਦਾ ਕੰਮ ਜਿਸ ਰਫਤਾਰ ਨਾਲ ਸ਼ੁਰੂ ਕੀਤਾ ਹੋਇਆ ਹੈ,ਉਸ ਤੋਂ ਜਾਪਦਾ ਹੈ ਕਿ ਇਹ ਕੰਮ ਨਿਰਧਾਰਤ ਸਮੇ ਤੇ ਵੀ ਨਹੀਂ ਹੋ ਸਕੇਗਾ। ਨਗਰ ਨਿਗਮ ਨੇ ਵਿਧੀਪੁਰ ਰੇਲਵੇ ਫਾਟਕ ਤਕ ਜਾਣ ਵਾਲੀ ਸੜਕ ਦੇ ਵਿਚਕਾਰ ਪੈਂਦੀ ਸੈਂਟਰਲ ਵਰਜ ਦਾ ਹਰਿਆਵਲ ਯੋਜਨਾ ਦੇ ਅਧੀਨ ਸੁੰਦਰੀਕਰਨ ਦਾ ਕੰਮ ਜੰਗਲਾਤ ਵਿਭਾਗ ਨੂੰ ਦਿੱਤਾ ਸੀ ਅਤੇ ਇਸ ਕੰਮ ਲਈ ਨਗਰ ਨਿਗਮ ਨੇ ਸਾਢੇ 5 ਕਰੋੜ ਦਾ ਚੈੱਕ ਵੀ ਜੰਗਲਾਤ ਵਿਭਾਗ ਨੂੰ ਦਿੱਤਾ ਸੀ ਤਾਂ ਜੋ ਬਾਹਰੌ ਆਉਣ ਵਾਲੇ ਲੋਕਾਂ ਨੂੰ ਸ਼ਹਿਰ ਦੀ ਹੱਦ ’ਚ ਦਾਖਲ ਹੁੰਦੇ ਹੀ ਹਰਿਆਵਲ ਵਾਤਾਵਰਨ ਮਿਲ ਸਕੇ, ਪਰ ਜੰਗਲਾਤ ਵਿਭਾਗ ਨੇ ਪੈਸੇ ਲੈਣ ਦੇ ਬਾਵਜੂਦ ਉਮੀਦ ਅਨੁਸਾਰ ਅਜੇ ਤਕ ਕੰਮ ਨਹੀਂ ਕੀਤਾ। ਵਿਭਾਗ ਨੇ ਅਜੇ ਕੇਵਲ ਸੈਂਟਰਲ ਵਰਜ ਤੇ ਦੋਵਾਂ ਪਾਸੇ ਕੇਵਲ ਲੋਹੇ ਦੀ ਜਾਅਲੀ ਹੀ ਲਗਾਈ ਹੈ ਅਤੇ ਉਥੇ ਅਜੇ ਤਕ ਕੋਈ ਵੀ ਸਜਾਵਟੀ ਕੰਮ ਨਹੀਂ ਕੀਤਾ ਸਗੋਂ ਸੈਂਟਰਲ ਵਰਜ ’ਚ ਕੁੱਤਿਆਂ ਵਲੋਂ ਖੁਦਾਈ ਕਰਕੇ ਕੇਵਲ ਟੋਏ ਹੀ ਪਾਏ ਹਨ ਜਿਸ ਕਾਰਨ ਸੈਂਟਰਲ ਵਰਜ ਦਾ ਕੰਮ ਉਮੀਦ ਅਨੁਸਾਰ ਨਹੀਂ ਹਰ ਰਿਹਾ ਹੈ। --------------------- ਜੰਗਲਾਤ ਵਿਭਾਗ ਨੂੰ ਪੱਤਰ ਲਿਖਿਆ : ਮੇਅਰ ਇਸ ਦੌਰਾਨ ਮੇਅਰ ਵਿਨੀਤ ਧੀਰ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਜੰਗਲਾਤ ਵਿਭਾਗ ਨੂੰ ਪੈਸੇ ਦੀ ਅਦਾਇਗੀ ਕੀਤੀ ਗਈ ਸੀ, ਉਸ ਉਮੀਦ ਅਤੇ ਸਪੀਡ ਨਾਲ ਸੈਂਟਰਲ ਵਰਜ਼ ਦਾ ਕੰਮ ਨਹੀਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੰਗਲਾਤ ਵਿਭਾਗ ਦਾ ਕੰਮ ਬਹੁਤ ਹੀ ਢਿੱਲੀ ਰਫਤਾਰ ਨਾਲ ਹੋ ਰਿਹਾ ਹੈ ਜਾਿਸ ਤੋਂ ਜਾਪਦਾ ਹੈ ਕਿ ਇਹ ਕੰਮ ਨਿਰਧਾਰਤ ਸਮੇ ਤੇ ਪੂਰਾ ਨਹੀਂ ਹੋਵੇਗਾ। ਇਸ ਸਬੰਧ ’ਚ ਮੇਅਰ ਵਿਨੀਤ ਧੀਰ ਨੇ ਕਿਹਾ ਹੈ ਕਿ ਜੰਗਲਾਤ ਵਿਭਾਗ ਨੂੰ ਕੰਮ ’ਚ ਤੇਜ਼ੀ ਲਿਆਉਣ ਲਈ ਪੱਤਰ ਲਿਖਿਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਉਹ ਸੈਂਟਰਲ ਦਾ ਹਰਿਆਵਲ ਸੁੰਦਰੀਕਰਨ ਦੇ ਕੰਮ ਰਫਤਾਰ ਤੇਜ਼ ਕੀਤੀ ਜਾਏ ਤਾਂ ਜੋ ਆਉਣ ਜਾਣ ਵਾਲੇ ਲੋਕਾਂ ਨੂੰ ਪਤਾ ਚਲ ਸਕੇ ਕਿ ਸੈਂਟਰਲ ਵਰਜ ਦਾ ਕੰਮ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੰਗਲਾਤ ਵਿਭਾਗ ਨੇ ਭਰੋਸਾ ਦਿੱਤਾ ਹੈ ਕਿ ਜੁਲਾਈ ਮਹੀਨੇ ਤਕ ਸੈਂਟਰਲ ਵਰਜ ਦਾ ਕੰਮ ਪੂਰਾ ਹੋ ਜਾਏਗਾ। ਉਨ੍ਹਾਂ ਕਿਹਾ ਕਿ ਜਿਸ ਹਿਸਾਬ ਨਾਲ ਕੰਮ ਜੰਗਲਾਤ ਵਿਭਾਗ ਕਰ ਰਿਹਾ ਹੈ, ਉਸ ਤੋਂ ਜਾਪਦਾ ਹੈ ਕਿ ਇਹ ਕੰਮ ਜੁਲਾਈ ਤਕ ਵੀ ਪੂਰਾ ਹੋਣ ਦੀ ਆਸ ਨਹੀਂ ਹੈ ਕਿਉਂ ਕਿ ਜਿਸ ਰਫਤਾਰ ਨਾਲ ਹੁਣ ਕੰਮ ਹੋ ਰਿਹਾ ਹੈ ਤਾਂ ਫਿਰ ਜੁਲਾਈ ਮਹੀਨੇ ਤਕ ਕਿਵੇਂ ਪੂਰਾ ਹੋ ਜਾਏਗਾ। ----------------------- ਸਫਾਈ ਦਾ ਕੰਮ ਤੇਜ਼ੀ ਨਾਲ ਹੋ ਰਿਹੈ ਦੂਜੇ ਪਾਸੇ ਨਗਰ ਨਿਗਮ ਨੇ ਕਪੂਰਥਲਾ ਚੌਕ ਤੋਂ ਲੈ ਕੇ ਵਰਿਆਣਾ ਡੰਪ ਤਕ ਸਫਾਈ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ ਅਤੇ ਇਸ ਦੌਰਾਨ ਉਕਤ ਰਸਤੇ ’ਚ ਆਉਣ ਵਾਲੇ ਸਾਰੇ ਫੁਟਪਾਥ ਅਤੇ ਸੜਕਾਂ ਦੇ ਕਿਨਾਰੇ ਦੀ ਸਫਾਈ ਜਾਰੀ ਹੈ। ਉਕਤ ਸੜਕ ਦੇ ਦੋਵਾਂ ਪਾਸੇ ਤੋਂ ਸਫਾਈ ਹੋ ਰਹੀ ਹੈ ਅਤੇ ਸਫਾਈ ਕਰਮਚਾਰੀ ਬਕਾਇਦਾ ਦਿਨ ਰਾਤ ਕੰਮ ਕਰ ਰਹੇ ਹਨ। -------------------- ਕੂੜਾ ਫੈਲਿਆ ਪਿਛਲੇ ਕਾਫੀ ਦਿਨਾਂ ਤੋਂ ਮਾ: ਤਾਰਾ ਸਿੰਘ ਨਗਰ ਦੇ ਸਰਕਾਰੀ ਸਕੂਲ ਦੇ ਬਾਹਰ ਪਿਛਲੇ ਕਾਫੀ ਸਮੇ ਤੋਂ ਸਫਾਈ ਦਾ ਕੰਮ ਨਹੀਂ ਹੋ ਰਿਹਾ ਹੈ ਉਕਤ ਸਕੂਲ ਦੇ ਬਾਹਰ ਪਿਆ ਕੂੜਾ ਵਾਤਾਵਰਨ ਦੂਸ਼ਿਤ ਕਰ ਰਿਹਾ ਹੈ। ਇਸ ਲਈ ਨਗਰ ਨਿਗਮ ਪ੍ਰਸ਼ਾਸਨ ਨੂੰ ਸਕੂਲ ਦੇ ਬਾਹਰੋਂ ਕੂੜੇ ਦੀ ਸਫਾਈ ਕਰਾਉਣ ਲਈ ਗੰਭੀਰਤਾ ਦਿਖਾਉਣੀ ਚਾਹੀਦੀ ਹੈ।