649ਵੇਂ ਪ੍ਰਕਾਸ਼ ਪੁਰਬ ਸਬੰਧੀ ਕਰਤਾਰਪੁਰ 'ਚ ਸਜਾਈ ਵਿਸ਼ਾਲ ਸ਼ੋਭਾ ਯਾਤਰਾ
ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਸਬੰਧੀ ਕਰਤਾਰਪੁਰ 'ਚ ਸਜਾਈ ਵਿਸ਼ਾਲ ਸ਼ੋਭਾ ਯਾਤਰਾ
Publish Date: Sun, 01 Feb 2026 06:54 PM (IST)
Updated Date: Mon, 02 Feb 2026 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕਰਤਾਰਪੁਰ : ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਸਬੰਧੀ ਕਰਤਾਰਪੁਰ ’ਚ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ, ਜੋ ਡੇਰਾ ਸੰਤ ਰੱਖਾ ਦਾਸ ਜੀ ਦੇ ਅਸਥਾਨ ਮੁਹੱਲਾ ਆਰੀਆ ਨਗਰ ਤੋਂ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਦੇ ਪ੍ਰਧਾਨ ਨਰਿੰਦਰਪਾਲ ਦੀ ਪ੍ਰਧਾਨਗੀ ਹੇਠ ਬੈਂਡ ਬਾਜਿਆਂ ਨਾਲ ਆਰੰਭ ਹੋਈ ਸ਼ੋਭਾ ਯਾਤਰਾ 'ਚ ਸ੍ਰੀ ਗੁਰੂ ਰਵਿਦਾਸ ਮੰਦਰ ਮਹੱਲਾ ਬਾਉਲੀ ਵਾਲਾ, ਚੰਦਨ ਨਗਰ, ਚਰਖੜੀ ਮੁਹੱਲਾ, ਮੁਹੱਲਾ ਕੌਂਲਸਰ, ਕਤਨੀ ਗੇਟ ਆਦਿ ਸੰਗਤਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ। ਸ਼ੋਭਾ ਯਾਤਰਾ ਦੌਰਾਨ ਹਲਕਾ ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ, ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਸਾਬਕਾ ਐੱਸਐੱਸਪੀ ਤੇ ਕਾਂਗਰਸ ਹਲਕਾ ਇੰਚਾਰਜ ਰਜਿੰਦਰ ਸਿੰਘ, ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸ਼ੋਭਾ ਯਾਤਰਾ ਸ੍ਰੀ ਗੁਰੂ ਰਵਿਦਾਸ ਜੀ ਦੀ ਸੁੰਦਰ ਸਜੀ ਪਾਲਕੀ ਸਾਹਿਬ ਦੀ ਅਗਵਾਈ ਹੇਠ ਸਜਾਈ ਗਈ। ਜਿਸ ਦਾ ਸ਼ਰਧਾਲੂਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਗੁਰੂ ਜੀ ਦੇ ਦਰਸ਼ਨਾਂ ਲਈ ਵਿਦੇਸ਼ਾਂ ਤੋਂ ਵੀ ਸੰਗਤ ਪੂਰੇ ਜੋਸ਼ ਨਾਲ ਸ਼ਾਮਲ ਹੋਈ। ਸ਼ੋਭਾ ਯਾਤਰਾ ਦੇ ਰਸਤੇ 'ਚ ਸ਼ਰਧਾਲੂਆਂ ਵੱਲੋਂ ਸੁੰਦਰ ਸਜਾਵਟੀ ਗੇਟ ਬਣਾਏ ਗਏ ਸਨ ਤੇ ਥਾਂ ਥਾਂ ਕਈ ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ ਸਨ। ਸ਼ੋਭਾ ਯਾਤਰਾ ਮੁੜ ਉਸੇ ਸਥਾਨ ਵਾਪਸ ਪਰਤ ਕੇ ਸਮਾਪਤ ਹੋਈ। ਇਸ ਮੌਕੇ ਪ੍ਰਧਾਨ ਨਰਿੰਦਰ ਪਾਲ, ਕੌਂਸਲਰ ਸ਼ਾਮ ਸੁੰਦਰ ਪਾਲ, ਕੌਂਸਲਰ ਡਿੰਪਲ ਕਪੂਰ, ਕੌਂਸਲਰ ਪ੍ਰਿੰਸ ਅਰੋੜਾ, ਕੌਂਸਲਰ ਬਾਲ ਮੁਕੰਦ ਬਾਲੀ, ਸਾਬਕਾ ਨਗਰ ਕੌਂਸਲ ਪ੍ਰਧਾਨ ਸੂਰਜ ਭਾਨ, ਰਮੇਸ਼ ਕਲੇਰ, ਰਾਜ ਕੁਮਾਰ ਪਾਲ, ਅਰਵਿੰਦ ਢੰਡਾ, ਜਗਦੀਸ਼ ਲਾਲ ਜੱਗਾ, ਰੇਨੂ ਸੇਠ, ਵਰੁਣ ਬਾਬਾ, ਜਸਵਿੰਦਰ ਬਬਲਾ, ਲਕਸ਼ਮੀ ਕਲੇਰ, ਬੀਸੀ ਪਾਲ, ਸਾਬਕਾ ਏਡੀਸੀ ਅਮਰਜੀਤ ਪਾਲ, ਸਾਬਕਾ ਕੌਸਰ ਗੋਪਾਲ ਰਾਏ, ਵਿਜੇਪਾਲ, ਪ੍ਰਦੀਪ ਕੁਮਾਰ ਦੀਪਾ, ਬਲਵਿੰਦਰ ਬੱਲ, ਹੀਰਾ ਲਾਲ ਖੋਸਲਾ, ਬ੍ਰਿਜ ਲਾਲ ਪਾਲ, ਮਨੋਹਰ ਲਾਲ ਝਮਟ, ਨਰੇਸ਼ ਕੁਮਾਰ ਗੋਰਾ ਆਦਿ ਮੌਜੂਦ ਸੀ।