ਆਤਮ ਮਨੋਹਰ ਜੈਨ ਨਿਰਾਮਯਮ ਕੇਂਦਰ ਦਾ ਸ਼ਾਨਦਾਰ ਉਦਘਾਟਨ
ਕਰਨਾਲ ’ਚ ਆਤਮ ਮਨੋਹਰ ਜੈਨ ਨਿਰਾਮਯਮ ਕੇਂਦਰ ਦਾ ਸ਼ਾਨਦਾਰ ਉਦਘਾਟਨ ਸਮਾਰੋਹ ਸੰਪੰਨ
Publish Date: Tue, 31 Mar 2026 07:37 PM (IST)
Updated Date: Tue, 31 Mar 2026 07:40 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕਰਨਾਲ ’ਚ ਆਤਮ ਮਨੋਹਰ ਜੈਨ ਨਿਰਾਮਯਮ ਕੇਂਦਰ ਦੇ ਸ਼ੁਭ ਆਰੰਭ ਮੌਕੇ ਸਮਾਗਮ ਕਰਵਾਇਆ। ਇਹ ਕੇਂਦਰ ਜੈਨ ਸਮਾਜ ਲਈ ਸੇਵਾ, ਸਿਹਤ ਤੇ ਆਧਿਆਤਮਿਕ ਉੱਨਤੀ ਵੱਲ ਇਕ ਮਹੱਤਵਪੂਰਨ ਪਹਿਲ ਵਜੋਂ ਦੇਖਿਆ ਜਾ ਰਿਹਾ ਹੈ। ਇਸ ਮੌਕੇ ਸ਼ੋਭਾ ਵਧਾਉਣ ਲਈ ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼, ਪੀਯੂਸ਼ ਮੁਨੀ ਜੀ ਮਹਾਰਾਜ, ਸੰਯਮੇਸ਼ ਮੁਨੀ ਮਹਾਰਾਜ ਤੇ ਅਭਿਨਵ ਮੁਨੀ ਮਹਾਰਾਜ ਦੀ ਪਾਵਨ ਹਾਜ਼ਰੀ ਰਹੀ। ਸਮਾਗਮ ’ਚ ਐੱਸਐੱਸ ਜੈਨ ਸਭਾ ਜਲੰਧਰ ਦੇ ਸਾਬਕਾ ਪ੍ਰਧਾਨ ਤੇ ਜੈਨ ਭਾਰਤ ਰਤਨ ਵਿਮਲ ਪ੍ਰਕਾਸ਼ ਜੈਨ, ਸਾਬਕਾ ਪ੍ਰਧਾਨ ਸਤਪਾਲ ਜੈਨ (ਬਸਤੀ ਵਾਲੇ), ਸਾਬਕਾ ਖਜਾਨਚੀ ਸੁਮਤ ਪ੍ਰਕਾਸ਼ ਜੈਨ, ਸਰਪ੍ਰਸਤ ਜੋਗਿੰਦਰ ਪਾਲ ਜੈਨ (ਸਾਬਕਾ ਚੇਅਰਮੈਨ, ਐੱਸਐੱਸ ਜੈਨ ਐਜੂਕੇਸ਼ਨਲ ਸੁਸਾਇਟੀ), ਅਰੁਨ ਕੁਮਾਰ ਜੈਨ (ਕਸੂਰ ਵਾਲੇ), ਅਮਿਤ ਜੈਨ, ਸ਼੍ਰੇਯਾਂਸ਼ ਜੈਨ ਸਮੇਤ ਜਲੰਧਰ ਤੇ ਹੋਰ ਇਲਾਕਿਆਂ ਤੋਂ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਇਹ ਕੇਂਦਰ ਜੈਨ ਸਮਾਜ ’ਚ ਸਿਹਤ ਸੇਵਾਵਾਂ ਦੇ ਨਾਲ-ਨਾਲ ਆਧਿਆਤਮਿਕ ਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ’ਚ ਅਹਿਮ ਭੂਮਿਕਾ ਨਿਭਾਏਗਾ। ਸਮਾਗਮ ’ਚ ਸ਼ਾਮਲ ਸਾਰੇ ਮਹਿਮਾਨਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ ਪ੍ਰੇਰਨਾਦਾਇਕ ਕਦਮ ਕਰਾਰ ਦਿੱਤਾ ਤੇ ਆਸ ਪ੍ਰਗਟਾਈ ਕਿ ਇਹ ਕੇਂਦਰ ਭਵਿੱਖ ’ਚ ਸੇਵਾ, ਸਿਹਤ ਤੇ ਸੰਸਕਾਰਾਂ ਦੇ ਖੇਤਰ ’ਚ ਨਵੀਆਂ ਉੱਚਾਈਆਂ ਹਾਸਲ ਕਰੇਗਾ। ਅੰਤ ’ਚ ਸਮੂਹ ਜੈਨ ਸਮਾਜ ਵੱਲੋਂ ਇਸ ਮਹੱਤਵਪੂਰਨ ਉਪਲੱਬਧੀ ਲਈ ਦਿਲੋਂ ਵਧਾਈਆਂ ਤੇ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ।