ਸ਼ੁਭਾਰੰਭ-2026 ਹੇਠ ਅਲਾਇੰਸ ਕਲੱਬ ਆਦਮਪੁਰ ਦੋਆਬਾ ਦੀ ਭਵਿਆ ਤਾਜਪੋਸ਼ੀ ਸਮਾਰੋਹ

ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਅਲਾਇੰਸ ਕਲੱਬ ਆਦਮਪੁਰ ਦੋਆਬਾ ਦਾ ਚਾਰਟਰ ਪ੍ਰੈਜ਼ੈਂਟੇਸ਼ਨ ਤੇ ਤਾਜਪੋਸ਼ੀ ਸਮਾਗਮ ‘ਸ਼ੁਭਾਰੰਭ-2026’ ਦੇ ਬੈਨਰ ਹੇਠ ਫੰਕਸ਼ਨ ਚੇਅਰਮੈਨ ਐਲੀ ਅਕਸ਼ਰਦੀਪ ਸ਼ਰਮਾ ਦੀ ਅਗਵਾਈ ’ਚ ਸ਼ਾਨੋ-ਸ਼ੌਕਤ ਨਾਲ ਕਰਵਾਇਆ। ਇਸ ਮੌਕੇ ਚਾਰਟਰ ਪ੍ਰਧਾਨ ਪੰਕਜ ਕੁਮਾਰ ਹਨੀ ਤੇ ਉਨ੍ਹਾਂ ਦੀ ਨਵ-ਗਠਿਤ ਟੀਮ ਨੂੰ ਵਿਧੀਵਤ ਤੌਰ ’ਤੇ ਤਾਜਪੋਸ਼ੀ ਕਰਕੇ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਗਵਰਨਰ ਐਲੀ ਸੰਦੀਪ ਕੁਮਾਰ, ਇੰਸਟਾਲਿੰਗ ਅਫਸਰ ਚਾਰਟਰ ਗਵਰਨਰ ਜੀਐੱਸ ਜੱਜ ਤੇ ਵੀਡੀਜੀ-1 ਐੱਨਕੇ ਮਹਿੰਦਰੂ ਹਾਜ਼ਰ ਰਹੇ। ਸਪਾਂਸਰਿੰਗ ਕਲੱਬ ਅਲਾਇੰਸ ਕਲੱਬ ਜਲੰਧਰ ਸਿਟੀ ਦੇ ਪ੍ਰਧਾਨ ਡਾ. ਮਨੀਸ਼ ਮਹੇਤਾ ਦੇ ਦਿਸ਼ਾ-ਨਿਰਦੇਸ਼ ਹੇਠ ਜ਼ਿਲ੍ਹਾ ਪੀਆਰਓ ਐਲੀ ਹਰਪਾਲ ਸਿੰਘ ਨੇ ਪ੍ਰੋਸੀਡਿੰਗ ਅਫਸਰ ਵਜੋਂ ਸਮਾਗਮ ਦੀ ਸ਼ੁਰੂਆਤ ਕਰਵਾਈ। ਕਲੱਬ ਦੇ ਫਾਊਂਡਰ ਤੇ ਫੰਕਸ਼ਨ ਚੇਅਰਮੈਨ ਅਕਸ਼ਰਦੀਪ ਸ਼ਰਮਾ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਇੰਡਕਸ਼ਨ ਅਫਸਰ ਵੀਡੀਜੀ-1 ਐੱਨਕੇ ਮਹਿੰਦਰੂ ਨੇ ਮੈਂਬਰਾਂ ਨੂੰ ਐਲੀ ਪਦ ਦੀ ਸਹੁੰ ਦਿਵਾਈ। ਇੰਸਟਾਲਿੰਗ ਅਫਸਰ ਜੀਐੱਸ ਜੱਜ ਨੇ ਪ੍ਰਧਾਨ ਪੰਕਜ ਕੁਮਾਰ ਹਨੀ, ਸਕੱਤਰ ਜਿੰਦ ਪਾਲ, ਖਜ਼ਾਨਚੀ ਰਾਜੀਵ ਸਿੰਗਲਾ, ਪੀਆਰਓ ਅੰਕੁਸ਼ ਕੁੰਦੀ ਸਮੇਤ ਸਮੂਹ ਟੀਮ ਨੂੰ ਸਾਲ 2026-27 ਲਈ ਸਹੁੰ ਚੁਕਾ ਕੇ ਜ਼ਿੰਮੇਵਾਰੀਆਂ ਸੌਂਪੀਆਂ। ਟੀਮ ’ਚ ਉਪ ਪ੍ਰਧਾਨ-1 ਫਤਿਹਜੀਤ ਸਿੰਘ, ਉਪ ਪ੍ਰਧਾਨ-2 ਰਾਜੇਸ਼ ਕੁਮਾਰ ਰਾਜੂ, ਉਪ ਪ੍ਰਧਾਨ-3 ਜੇਮੀਨੀ ਜੱਗੀ, ਮੁੱਖ ਸਲਾਹਕਾਰ ਇੰਦਰਜੀਤ ਭੱਟੀ, ਕਲੱਬ ਐਡਮਿਨਿਸਟਰੇਟਰ ਦਵਿੰਦਰ ਸੂਰੀ, ਬੋਰਡ ਆਫ ਡਾਇਰੈਕਟਰਜ਼ ਸੁਭਾਸ਼ ਭਨੋਟ, ਅਨੁਜ ਗੋਯਲ, ਰਾਹੁਲ ਮਿਸ਼ਰਾ, ਰਮੇਸ਼ ਕੁਮਾਰ ਗਿੱਲ (ਮੈਡੀਕਲ ਕੈਂਪ ਇੰਚਾਰਜ), ਤੇ ਮੈਂਬਰ ਮਣੀ ਕੁਮਾਰ, ਦਿਲਰਾਜ ਭੱਟੀ, ਦੀਪਕ ਸਹੋਤਾ, ਅੰਕੁਰ ਮਿਸ਼ਰਾ ਤੇ ਚੇਤਨ ਚੋਡਾ ਸ਼ਾਮਲ ਹਨ। ਰਵਾਇਤ ਅਨੁਸਾਰ ਸਪਾਂਸਰਿੰਗ ਕਲੱਬ ਅਲਾਇੰਸ ਕਲੱਬ ਜਲੰਧਰ ਸਿਟੀ ਵੱਲੋਂ ਐਲੀ ਚਾਂਦ ਕੁਮਾਰ ਤੇ ਹੋਰ ਮੈਂਬਰਾਂ ਨੇ ਫੁੱਲਾਂ ਦੀ ਵਰਖਾ ਕਰਦਿਆਂ ਗਵਰਨਰ ਸੰਦੀਪ ਕੁਮਾਰ ਰਾਹੀਂ ਨਵ-ਨਿਯੁਕਤ ਪ੍ਰਧਾਨ ਤੇ ਫਾਊਂਡਰ ਚੇਅਰਮੈਨ ਨੂੰ ਚਾਰਟਰ ਪ੍ਰਦਾਨ ਕੀਤਾ। ਇਸ ਦੌਰਾਨ ਪ੍ਰਧਾਨ ਪੰਕਜ ਕੁਮਾਰ ਹਨੀ ਦੇ ਸਿਰ ਤਾਜ ਸਜਾਇਆ ਗਿਆ ਤੇ ਸਮੂਹ ਟੀਮ ਨੂੰ ਫੁੱਲਮਾਲਾਵਾਂ ਨਾਲ ਸਨਮਾਨਿਤ ਕੀਤਾ ਗਿਆ। ਆਤਸ਼ਬਾਜ਼ੀ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ। ਜ਼ਿਲ੍ਹਾ ਗਵਰਨਰ ਸੰਦੀਪ ਕੁਮਾਰ ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਵੱਡੇ ਸੇਵਾ ਪ੍ਰੋਜੈਕਟਾਂ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਫਾਊਂਡਰ ਚੇਅਰਮੈਨ ਅਕਸ਼ਰਦੀਪ ਸ਼ਰਮਾ ਤੇ ਪ੍ਰਧਾਨ ਪੰਕਜ ਕੁਮਾਰ ਹਨੀ ਨੂੰ ਗੋਲਡ ਮੈਡਲ ਪਾ ਕੇ ਸਨਮਾਨਿਤ ਕੀਤਾ ਤੇ ਮੈਂਬਰਾਂ ਨੂੰ ਇੰਟਰਨੈਸ਼ਨਲ ਪਿਨ ਲਾਈ। ਆਪਣੇ ਪਹਿਲੇ ਸੰਬੋਧਨ ’ਚ ਪ੍ਰਧਾਨ ਪੰਕਜ ਕੁਮਾਰ ਹਨੀ ਨੇ ਭਰੋਸਾ ਦਿਵਾਇਆ ਕਿ ਉਹ ਆਪਣੀ ਟੀਮ ਨਾਲ ਮਿਲ ਕੇ ਸੇਵਾ ਦੇ ਨਵੇਂ ਆਯਾਮ ਸਥਾਪਿਤ ਕਰਨਗੇ ਤਾਂ ਜੋ ਐਸੋਸੀਏਸ਼ਨ ਆਫ ਅਲਾਇੰਸ ਕਲੱਬ ਇੰਟਰਨੈਸ਼ਨਲ ਦਾ ਹਰ ਮੈਂਬਰ ਮਾਣ ਮਹਿਸੂਸ ਕਰੇ। ਮੰਚ ਸੰਚਾਲਨ ਚਾਂਦ ਕੁਮਾਰ ਨੇ ਸ਼ੇਰੋ-ਸ਼ਾਇਰੀ ਰਾਹੀਂ ਬਾਖੂਬੀ ਨਿਭਾਇਆ।