ਡੀਐੱਸਪੀ ਤੇ ਬੀਡੀਪੀਓ ਨਾਲ ਵਿਚਾਰੇ ਮੁੱਦੇ
ਗ੍ਰਾਮ ਪੰਚਾਇਤ ਛੋਕਰਾਂ ਵੱਲੋਂ ਡੀਐੱਸਪੀ ਫਿਲੌਰ ਤੇ ਬੀਡੀਪੀਓ ਫਿਲੌਰ ਨਾਲ ਮੁੱਦਿਆਂ ’ਤੇ ਵਿਚਾਰ-ਵਟਾਂਦਰਾ
Publish Date: Fri, 24 Apr 2026 06:44 PM (IST)
Updated Date: Fri, 24 Apr 2026 06:46 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਗ੍ਰਾਮ ਪੰਚਾਇਤ ਛੋਕਰਾਂ ਨੇ ਸਰਪੰਚ ਐਡਵੋਕੇਟ ਕ੍ਰਿਪਾਲ ਸਿੰਘ ਪਾਲੀ ਦੀ ਅਗਵਾਈ ਹੇਠ ਡੀਐੱਸਪੀ ਫਿਲੌਰ ਭਰਤ ਮਸੀਹ ਤੇ ਬੀਡੀਪੀਓ ਫਿਲੌਰ ਜਸਜੀਤ ਕੌਰ ਨਾਲ ਪਿੰਡ ਦੇ ਵੱਖ-ਵੱਖ ਮੁੱਦਿਆਂ ਅਤੇ ਮੰਗਾਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਸਰਪੰਚ ਕ੍ਰਿਪਾਲ ਸਿੰਘ ਪਾਲੀ ਨੇ ਦੱਸਿਆ ਕਿ ਪੰਚਾਇਤ ਦੀ ਸ਼ਾਖ ਨੂੰ ਹਰ ਹਾਲ ’ਚ ਬਰਕਰਾਰ ਰੱਖਿਆ ਜਾਵੇ ਤੇ ਪਿੰਡ ’ਚ ਸ਼ਾਂਤੀ ਕਾਇਮ ਰੱਖਣ ਲਈ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਬੀਡੀਪੀਓ ਫਿਲੌਰ ਕੋਲੋਂ ਪਿੰਡ ਦੇ ਵਿਕਾਸ ਕਾਰਜਾਂ ਲਈ ਵੱਧ ਤੋਂ ਵੱਧ ਗ੍ਰਾਂਟ ਜਾਰੀ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਨਾਜਾਇਜ਼ ਕਬਜ਼ੇ ਹਟਾਉਣ, ਪਿੰਡ ’ਚ ਸਟਰੀਟ ਲਾਈਟਾਂ ਲਗਾਉਣ ਤੇ ਛੱਪੜਾਂ ਲਈ ਵਾਟਰ ਟ੍ਰੀਟਮੈਂਟ ਪਲਾਂਟ ਲਗਾਉਣ ਵਰਗੀਆਂ ਜ਼ਰੂਰੀ ਮੰਗਾਂ ਵੀ ਰੱਖੀਆਂ। ਇਸ ਮੌਕੇ ਜੇਈ ਮੁਹੰਮਦ ਜੈਦ, ਏਈ ਧਰਮਪਾਲ, ਪੰਚਾਇਤ ਅਫਸਰ, ਪੰਚਾਇਤ ਸੈਕਟਰੀ ਤੇ ਪੰਚਾਇਤ ਮੈਂਬਰਾਂ ’ਚ ਮਨਦੀਪ ਕੌਰ, ਛਿੰਦੋ, ਜਤਿੰਦਰਜੀਤ ਕੌਰ, ਸੁਰਜੀਤ ਕੌਰ (ਕਿਰਨ), ਮੁਖਤਿਆਰ ਰਾਮ, ਤਿਲਕ ਰਾਜ, ਸੁਰਿੰਦਰ ਕੁਮਾਰ, ਮਨਜੀਤ ਸਿੰਘ ਤੇ ਰਣਜੀਤ ਸਿੰਘ ਹਾਜ਼ਰ ਸਨ।