ਕਿਡਜ਼ ਜ਼ੋਨ ਸਕੂਲ ਭੋਗਪੁਰ ’ਚ ਗ੍ਰੈਜੂਏਸ਼ਨ ਡੇ ਮਨਾਇਆ
ਕਿਡਜ਼ ਜੋਨ ਸਕੂਲ ਭੋਗਪੁਰ ’ਚ ਗ੍ਰੈਜੂਏਸ਼ਨ ਡੇ ਮਨਾਇਆ ਗਿਆ
Publish Date: Thu, 19 Mar 2026 08:56 PM (IST)
Updated Date: Thu, 19 Mar 2026 08:58 PM (IST)

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਕਿਡਜ਼ ਜ਼ੋਨ ਸਕੂਲ ਭੋਗਪੁਰ ’ਚ ਬੱਚਿਆਂ ਦੀ ਕਲਾਸ ਦਾ ਸੈਸ਼ਨ ਪੂਰਾ ਹੋਣ ਉਪਰੰਤ ਗ੍ਰੈਜੂਏਸ਼ਨ ਡੇ ਮਨਾਇਆ ਗਿਆ। ਇਸ ਮੌਕੇ ਬੱਚਿਆਂ ਨੂੰ ਸਰਟੀਫਿਕੇਟ ਤੇ ਇਨਾਮ ਵੰਡੇ ਗਏ। ਸਮਾਗਮ ਦੌਰਾਨ ਬੱਚਿਆਂ ਦੇ ਮਾਤਾ-ਪਿਤਾ ਵੀ ਖਾਸ ਤੌਰ ’ਤੇ ਮੌਜੂਦ ਰਹੇ ਤੇ ਉਨ੍ਹਾਂ ਨੇ ਆਪਣੇ ਬੱਚਿਆਂ ਨਾਲ ਇਸ ਖੁਸ਼ੀ ਦੇ ਪਲਾਂ ਦਾ ਪੂਰਾ ਆਨੰਦ ਮਾਣਿਆ। ਸਕੂਲ ਦੇ ਡਾਇਰੈਕਟਰ ਸਰਬਜੀਤ ਸਿੰਘ ਗਿੱਲ ਨੇ ਦੱਸਿਆ ਕਿ ਪਹਿਲੇ ਤੇ ਦੂਜੇ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਵਿਸ਼ੇਸ਼ ਇਨਾਮ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਕਰਵਾਉਣ ਦਾ ਮੁੱਖ ਉਦੇਸ਼ ਬੱਚਿਆਂ ਨੂੰ ਪੜ੍ਹਾਈ ਵੱਲ ਪ੍ਰੇਰਿਤ ਕਰਨਾ ਹੈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸੁਨੀਤਾ ਰਾਣੀ, ਮਨਮੀਤ ਸਿੰਘ ਵਿੱਕੀ (ਜ਼ਿਲਾ ਸੈਕਟਰੀ, ਭਾਜਪਾ), ਸੰਦੀਪ (ਭਾਜਪਾ ਮੰਡਲ), ਬਲਵਿੰਦਰ ਸਿੰਘ ਭੰਗੂ (ਪ੍ਰਧਾਨ, ਪ੍ਰੈੱਸ ਕਲੱਬ ਭੋਗਪੁਰ), ਰਾਜੂ, ਰਾਜਿੰਦਰ ਅਰੋੜਾ, ਸੁਰੇਸ਼ ਕੁਮਾਰ (ਸੁਪਰਵਾਈਜ਼ਰ, ਸਫਾਈ ਸੇਵਕ) ਤੇ ਵਿਸ਼ਾਲ ਮੋਟੀਵੇਟਰ ਹਾਜ਼ਰ ਸਨ। ਇਸ ਤੋਂ ਇਲਾਵਾ ਅਧਿਆਪਕ ਸੰਦੀਪ ਕੁਮਾਰ, ਕੁਲਦੀਪ, ਨਵਜੋਤ ਕੌਰ, ਜਸਪ੍ਰੀਤ ਕੌਰ, ਪਾਇਲ, ਜਯੋਤੀ, ਰਾਜਵੰਤ ਤੇ ਸਿਮਰਨ ਸਮੇਤ ਸਕੂਲ ਸਟਾਫ ਵੀ ਮੌਜੂਦ ਰਿਹਾ। ਇਸ ਮੌਕੇ ਪ੍ਰੈੱਸ ਕਲੱਬ ਭੋਗਪੁਰ ਦੇ ਪ੍ਰਧਾਨ ਬਲਵਿੰਦਰ ਸਿੰਘ ਭੰਗੂ ਨੂੰ ਡਾਇਰੈਕਟਰ ਸਰਬਜੀਤ ਸਿੰਘ ਗਿੱਲ ਤੇ ਹੋਰ ਸਟਾਫ ਵੱਲੋਂ ਸਨਮਾਨਿਤ ਵੀ ਕੀਤਾ ਗਿਆ।