ਗੋ ਅਹੈੱਡ ਪਲੇਅ ਵੇਅ ਸਕੂਲ ’ਚ ਗ੍ਰੈਜੂਏਸ਼ਨ ਸੈਰੇਮਨੀ
ਗੋ ਅਹੈੱਡ ਪਲੇਅ ਵੇਅ ਸਕੂਲ ਵਿਖੇ ਬੱਚਿਆਂ ਦੀ ਗ੍ਰੈਜੁਏਸ਼ਨ ਸੈਰੇਮਨੀ ਕਰਵਾਈ
Publish Date: Sat, 14 Mar 2026 07:12 PM (IST)
Updated Date: Sat, 14 Mar 2026 07:15 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਗੋ ਅਹੈੱਡ ਪਲੇਅ ਵੇਅ ਸਕੂਲ ’ਚ ਨੰਨ੍ਹੇ-ਮੁੰਨੇ ਬੱਚਿਆਂ ਦੀ ਸਾਲਾਨਾ ‘ਗ੍ਰੈਜੂਏਸ਼ਨ ਸੈਰੇਮਨੀ’ ਕਰਵਾਈ ਗਈ। ਸੰਸਥਾ ਮੁਖੀ ਬਲਜੀਤ ਕੌਰ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਬੱਚਿਆਂ ਨੂੰ ਉਨ੍ਹਾਂ ਦੇ ਕਿੰਡਰਗਾਰਟਨ ਡਿਪਲੋਮਾ ਕੋਰਸ ਦੇ ਸਰਟੀਫਿਕੇਟ ਤੇ ਵਿਸ਼ੇਸ਼ ਇਨਾਮ ਤਕਸੀਮ ਕੀਤੇ ਗਏ। ਸੰਸਥਾ ਮੁਖੀ ਬਲਜੀਤ ਕੌਰ ਨੇ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੇ ਜੀਵਨ ਵਿੱਚ ਅੱਗੇ ਵਧਣ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਮੁੱਢਲੀ ਸਿੱਖਿਆ ਉਨ੍ਹਾਂ ਦੇ ਆਉਣ ਵਾਲੇ ਜੀਵਨ ਦਾ ਅਹਿਮ ਆਧਾਰ ਹੁੰਦੀ ਹੈ, ਜਿਸ ਨੂੰ ਮਜ਼ਬੂਤ ਕਰਨਾ ਅਤੇ ਉਨ੍ਹਾਂ ਅੰਦਰ ਆਤਮ-ਵਿਸ਼ਵਾਸ ਪੈਦਾ ਕਰਨਾ ਸੰਸਥਾ ਦਾ ਮੁੱਖ ਉਦੇਸ਼ ਹੈ। ਇਸ ਯਾਦਗਾਰੀ ਸਮਾਗਮ ਵਿਚ ਬੱਚਿਆਂ ਦੇ ਮਾਪਿਆਂ ਨੇ ਵੀ ਸ਼ਿਰਕਤ ਕੀਤੀ ਅਤੇ ਆਪਣੇ ਬੱਚਿਆਂ ਨੂੰ ਗਾਊਨ ਤੇ ਕੈਪ ਪਹਿਨ ਕੇ ਸਰਟੀਫਿਕੇਟ ਪ੍ਰਾਪਤ ਕਰਦਿਆਂ ਦੇਖ ਕੇ ਖੁਸ਼ੀ ਦਾ ਇਜ਼ਹਾਰ ਕੀਤਾ।
ਮਾਪਿਆਂ ਨੇ ਕਿਹਾ ਕਿ ਗੋ ਅਹੈੱਡ ਪਲੇਅ ਵੇਅ ਸਕੂਲ ਵਿਚ ਬੱਚਿਆਂ ਨੂੰ ਵਧੀਆ ਸਿੱਖਿਆ ਤੇ ਸੰਸਕਾਰ ਮਿਲ ਰਹੇ ਹਨ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਸ਼ਾਹਕੋਟ ਖੇਤਰ ਦੇ ਛੋਟੇ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਇਹ ਸਕੂਲ ਇੱਕ ਬਹੁਤ ਵਧੀਆ ਚੋਣ ਹੈ। ਇਸ ਮੌਕੇ ਪ੍ਰਭਜੀਤ ਸਿੰਘ, ਪ੍ਰਭਜੋਤ ਕੌਰ, ਸੋਨੀਆ, ਮਨਪ੍ਰੀਤ ਕੌਰ, ਦੀਵਾਂਸ਼ੂ ਚੌਧਰੀ, ਰਿਧੀਆ ਗੁਪਤਾ, ਅਰਸ਼ਦੀਪ ਕੌਰ, ਬ੍ਰਹਮਵੀਰ ਸਿੰਘ, ਨਿਖਿਲ ਗੋਇਲ ਆਦਿ ਹਾਜ਼ਰ ਸਨ।