ਧਰਤੀ ਦਿਵਸ ਮੌਕੇ ਕਰਵਾਈ ਖਾਸ ਸਭਾ
ਧਰਤੀ ਦਿਵਸ ਮੌਕੇ ਗ੍ਰੇਡ 12ਵੀਂ ਬੀ ਵੱਲੋਂ ਵਿਸ਼ੇਸ਼ ਸਭਾ ਕਰਵਾਈ
Publish Date: Thu, 23 Apr 2026 06:33 PM (IST)
Updated Date: Thu, 23 Apr 2026 06:37 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰਾਇਆ : ਐੱਸਟੀਐੱਸ ਵਰਲਡ ਸਕੂਲ, ਰਾਜਗੋਮਾਲ ’ਚ ਗ੍ਰੇਡ 12ਵੀਂ ਬੀ ਦੇ ਵਿਦਿਆਰਥੀਆਂ ਵੱਲੋਂ ਧਰਤੀ ਦਿਵਸ ਮੌਕੇ ਵਿਸ਼ੇਸ਼ ਸਭਾ ਕਰਵਾਈ। ਸਮਾਗਮ ਦਾ ਉਦੇਸ਼ ਵਿਦਿਆਰਥੀਆਂ ’ਚ ਵਾਤਾਵਰਣ ਸੁਰੱਖਿਆ, ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਧਰਤੀ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਪ੍ਰੋਗਰਾਮ ਦਾ ਸੰਚਾਲਨ ਜਸਮੀਨ ਅਤੇ ਗੁਰਵੀਰ ਸਿੰਘ ਨੇ ਸੁਚੱਜੇ ਢੰਗ ਨਾਲ ਕੀਤਾ। ਦਿਨ ਦਾ ਵਿਚਾਰ ਅਨੂਪ ਕੌਰ ਵੱਲੋਂ ਪੇਸ਼ ਕੀਤਾ ਗਿਆ, ਜਦਕਿ ਦਿਨ ਦਾ ਸ਼ਬਦ ਰੀਤਿਕਾ ਨੇ ਸਾਂਝਾ ਕੀਤਾ। ਕੋਮਲ ਨੇ ਖ਼ਬਰਾਂ ਰਾਹੀਂ ਦੇਸ਼-ਦੁਨੀਆ ਦੀਆਂ ਤਾਜ਼ਾ ਘਟਨਾਵਾਂ ਨਾਲ ਜਾਣੂ ਕਰਵਾਇਆ। ਇਸ ਮੌਕੇ ਅਨਮੋਲ ਮੱਟੂ ਨੇ ਧਰਤੀ ਦਿਵਸ ਸੰਬੰਧੀ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ। ਸੱਭਿਆਚਾਰਕ ਪ੍ਰੋਗਰਾਮ ਦੌਰਾਨ ਗਵਨਦੀਪ ਨੇ ਕਵਿਤਾ ਰਾਹੀਂ ਕੁਦਰਤ ਦੇ ਮਹੱਤਵ ਨੂੰ ਭਾਵੁਕ ਢੰਗ ਨਾਲ ਦਰਸਾਇਆ। ਇਸ ਤੋਂ ਇਲਾਵਾ, ਜੋਧਵੀਰ, ਪਰਮਵੀਰ, ਲਵਲੀਨ, ਜਸਕਰਨ ਅਤੇ ਰਾਜਾ ਵੱਲੋਂ ਲਘੂ ਨਾਟਕ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ ਸਮੂਹ ਨਾਚ ਵੀ ਦਰਸ਼ਕਾਂ ਲਈ ਖਾਸ ਆਕਰਸ਼ਣ ਰਿਹਾ। ਅੰਤ ’ਚ ਸਕੂਲ ਦੀ ਪ੍ਰਿੰਸੀਪਲ ਪ੍ਰਭਜੋਤ ਗਿੱਲ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ।