ਬੇਅਦਬੀਆਂ ਰੋਕਣ ’ਚ ਨਾਕਾਮ ਰਹੀ ਸਰਕਾਰ : ਸਿੱਖ ਤਾਲਮੇਲ ਕਮੇਟੀ
ਲਗਾਤਾਰ ਹੋ ਰਹੀਆਂ ਬੇਅਦਬੀਆਂ ਰੋਕਣ ’ਚ ਨਾਕਾਮ ਰਹੀ ਸਰਕਾਰ-ਸਿੱਖ ਤਾਲਮੇਲ ਕਮੇਟੀ
Publish Date: Wed, 21 Jan 2026 08:29 PM (IST)
Updated Date: Wed, 21 Jan 2026 08:30 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਬਰਗਾੜੀ ਵਿਚ ਗੁਰੂ ਸਾਹਿਬ ਜੀ ਦੇ ਹੋਏ ਨਿਰਾਦਰ ਦਾ ਇਨਸਾਫ ਦਿਵਾਉਣ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੇ ਨਾਮ ਤੇ ਸਤਾ ਵਿਚ ਆਈ ਆਪ ਪਾਰਟੀ ਦੀ ਸਰਕਾਰ ਨੇ ਦੋਸ਼ੀਆਂ ਨੂੰ ਸਜ਼ਾਵਾਂ ਤਾਂ ਕੀ ਦਿਵਾਉਣੀਆਂ ਸਨ, ਸਗੋਂ ਜਦੋਂ ਦੀ ਸਰਕਾਰ ਹੋਂਦ ਵਿਚ ਆਈ ਹੈ। ਲਗਾਤਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰਨਾਂ ਧਰਮਾਂ ਦੇ ਧਾਰਮਿਕ ਗ੍ਰੰਥਾਂ ਦੀ ਲਗਾਤਾਰ ਬੇਅਦਬੀਆਂ ਹੋ ਰਹੀਆਂ ਹਨ। ਇਹ ਵਿਚਾਰ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਹਰਜੋਤ ਸਿੰਘ ਲੱਕੀ ਨੇ ਪੇਸ਼ ਕੀਤੇ। ਉਨ੍ਹਾਂ ਕਿਹਾ ਹੈ ਕਿ ਇਸ ਦੀ ਤਾਜ਼ਾ ਮਿਸਾਲ ਗੁਰਾਇਆ ਨੇੜੇ ਹੋਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੈ ਜਿੱਥੇ ਗੁਰੂ ਸਾਹਿਬ ਜੀ ਦੇ ਅੰਗਾਂ ਦਾ ਨਿਰਾਦਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਲੋਕਾਂ ’ਚ ਸਰਕਾਰ ਦੇ ਡਰ ਨਾ ਦੀ ਕੋਈ ਵੀ ਚੀਜ਼ ਨਹੀਂ ਹੈ। ਅਜਿਹੇ ਹਾਲਾਤ ਰਹੇ ਤਾਂ ਸਿੱਖ ਦੋਸ਼ੀਆਂ ਨੂੰ ਆਪਣੇ ਤੌਰ ’ਤੇ ਸਜ਼ਾਵਾਂ ਦੇਣ ਲਈ ਮਜਬੂਰ ਹੋ ਜਾਣਗੇ। ਇਸ ਮੌਕੇ ਪ੍ਰੀਤਮ ਸਿੰਘ, ਬੰਟੀ ਰਾਠੌਰ, ਸੁਖਦੇਵ ਸਿੰਘ,ਰਣਜੀਤ ਸਿੰਘ ਨੋਨੀ ਤੇ ਹਰਵਿੰਦਰ ਸਿੰਘ ਆਦਿ ਵੱਲੋਂ ਵੀ ਨਿੰਦਿਆ ਕੀਤੀ ਗਈ।