ਲੈਕਚਰਾਰ ਦੱਤ ਦਾ ਵਿਦਾਇਗੀ ਮੌਕੇ ਸਨਮਾਨ
ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਸਨਮਾਨ ਵਿਸ਼ਵਿੰਦਰ ਦੱਤ ਦੀ ਵਿਦਾਇਗੀ ਮੌਕੇ ਕੀਤਾ ਸਨਮਾਨ
Publish Date: Sat, 28 Feb 2026 07:31 PM (IST)
Updated Date: Sat, 28 Feb 2026 07:34 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਬੜਾ ਪਿੰਡ ਵਿਸ਼ਵਿੰਦਰ ਦੱਤ ਲੈਕਚਰਾਰ, ਕਾਰਜਕਾਰੀ ਪ੍ਰਿਸੰਪੀਲ ਦੀ ਵਿਦਾਇਗੀ ਪਾਰਟੀ ਸਮੇਂ ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਸਨਮਾਨ ਕੀਤਾ ਗਿਆ ਸੀ। ਇਸ ਮੌਕੇ ਸੀਨੀਅਰ ਆਗੂ ਤੇ ਵਰਕਰ ਹਾਜ਼ਰ ਹੋਏ ਤੇ ਸੁਰਿੰਦਰ ਪਾਲ ਸਿੰਘ, ਹਰਜੀਤ ਵਾਵਾ, ਧਰਮਿੰਦਰਜੀਤ, ਚਰਨਜੀਤ ਰਾਮ, ਕਰਨ ਕੁਮਾਰ, ਨੀਲਮ ਰਾਣੀ, ਜਸਵੀਰ ਕੌਰ, ਸੁਨੀਤਾ ਰਾਣੀ, ਸੁਖਵਿੰਦਰ ਰਾਮ ਨੇ ਮੁਬਾਰਕਾਂ ਦਿੱਤੀਆਂ। ਇਸ ਤਰ੍ਹਾਂ ਹੀ ਸਮਾਜ ਦੀ ਸੇਵਾ ਲਈ ਸਮਰਪਿਤ ਰਹਿਣ ਦੀ ਅਪੀਲ ਕੀਤੀ।