ਮੁੱਖ ਅਧਿਆਪਕਾ ਸਵਿਤਾ ਸੈਣੀ ਹੋਏ ਸੇਵਾਮੁਕਤ
ਸਰਕਾਰੀ ਸਕੂਲ ਬੁਲੰਦਪੁਰ ਦੀ ਮੁੱਖ ਅਧਿਆਪਕਾ ਸਵਿਤਾ ਸੈਣੀ ਹੋਏ ਸੇਵਾਮੁਕਤ
Publish Date: Thu, 01 Jan 2026 07:43 PM (IST)
Updated Date: Fri, 02 Jan 2026 04:12 AM (IST)
ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਸਰਕਾਰੀ ਹਾਈ ਸਕੂਲ ਬੁਲੰਦਪੁਰ ਦੇ ਮੁੱਖ ਅਧਿਆਪਕ ਸਵਿਤਾ ਸੈਣੀ 38 ਸਾਲਾਂ ਦੀ ਸਰਵਿਸ ਤੋਂ ਬਾਅਦ ਮੰਗਲਵਾਰ ਨੂੰ ਸੇਵਾਮੁਕਤ ਹੋਏ। ਉਨ੍ਹਾਂ ਵਿਗਿਆਨ ਲੈਬ ਨੂੰ ਆਧੁਨਿਕ ਸਹੂਲਤਾਂ ਨਾਲ ਸਜਾਇਆ ਗਿਆ। ਸਕੂਲ ਦੀ ਲਾਈਬ੍ਰੇਰੀ ’ਚ ਨਵੀਆਂ ਪੁਸਤਕਾਂ ਨਾਲ ਬੱਚਿਆਂ ’ਚ ਪੁਸਤਕਾਂ ਪੜ੍ਹਨ ਦੀ ਰੁਚੀ ਪੈਦਾ ਕੀਤੀ। ਉਨ੍ਹਾਂ ਦੇ ਯਤਨਾਂ ਸਦਕਾ ਸਕੂਲ ਦੀ ਸਿੱਖਿਆ ਪ੍ਰਣਾਲੀ ਨੂੰ ਇੱਕ ਨਵੀਂ ਦਿਸ਼ਾ ਮਿਲੀ। ਸਵਿਤਾ ਸੈਣੀ ਦੇ ਸੇਵਾਮੁਕਤ ਹੋਣ ਸਮੇਂ ਅੰਜਨਾ ਜੱਸਵਾਲ, ਸ਼ਿਆਮਾ, ਅਮਰਜੀਤ ਕੌਰ, ਸੁਖਵਰਸਾ ਸ਼ਰਮਾ, ਪੂਜਾ ਖੰਨਾ, ਚੰਦਨ ਕਾਜਲ, ਬਲਜੀਤ ਕੌਰ, ਕੋਮਲ ਆਦਿ ਮੌਜੂਦ ਸਨ।