ਪੈਨਸ਼ਨਰਜ਼ ਯੂਨੀਅਨ ਦੀ ਸੂਬਾ ਕਾਨਫਰੰਸ 8 ਫਰਵਰੀ ਨੂੰ
ਗੌਰਮਿੰਟ ਪੈਨਸ਼ਨਰਜ ਯੂਨੀਅਨ ਪੰਜਾਬ ਦੀ ਸੂਬਾ ਕਾਨਫਰੰਸ 8 ਫਰਵਰੀ ਨੂੰ ਮੋਗਾ ਵਿਖੇ
Publish Date: Thu, 01 Jan 2026 09:03 PM (IST)
Updated Date: Fri, 02 Jan 2026 04:14 AM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲਂਧਰ : ਗੌਰਮਿੰਟ ਪੈਨਸ਼ਨਰਜ ਯੂਨੀਅਨ ਪੰਜਾਬ ਦੀ ਸੂਬਾਈ ਮੀਟਿੰਗ ਇੱਥੇ ਭਾਈ ਰਤਨ ਸਿੰਘ ਯਾਦਗਾਰ ਹਾਲ ਵਿਖੇ ਸਾਥੀ ਸੁਰਜੀਤ ਸਿੰਘ ਗਗੜਾ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਸੂਬਾ ਮੀਟਿੰਗ ’ਚ ਸੂਬੇ ਭਰ ਤੋ ਇਕ ਦਰਜਨ ਤੋ ਵੱਧ ਅਹੁਦੇਦਾਰਾ ਨੇ ਹਿੱਸਾ ਲਿਆ। ਸਾਥੀ ਗਗੜਾ ਨੇ ਗੌਰਮਿੰਟ ਪੈਨਸ਼ਨਰਜ ਯੂਨੀਅਨ ਪੰਜਾਬ ਦੀ ਮੈਬਰਸ਼ਿਪ ਤੇ ਸਾਰੇ ਜ਼ਿਲ੍ਹਿਆ ਦੀਆਂ ਜਥੇਬੰਦਕ ਚੋਣਾ ਮੁਕੰਮਲ ਕਰਨ ਲਈ ਕਿਹਾ। ਜਥੇਬੰਦੀ ਦੀ ਸੂਬਾ ਕਾਨਫਰੰਸ 8 ਫਰਵਰੀ ਨੂੰ ਮੋਗਾ ਵਿਖੇ ਹੋਵੇਗੀ। ਮੀਟਿੰਗ ਨੂੰ ਸੰਬੋਧਨ ਕਰਦਿਆ ਕਾਰਜਕਾਰੀ ਸੂਬਾ ਜਨ. ਸਕੱਤਰ ਸਾਥੀ ਹਰਭਜਨ ਸਿੰਘ ਖੁੰਗਰ ਨੇ ਜਥੇਬੰਦੀ ਦੀ ਮਜ਼ਬੂਤੀ ਲਈ ਜਥੇਬੰਦਕ ਚੋਣਾਂ ਦੇ ਅਮਲ ਲਈ ਤਜਵੀਜ਼ ਕੀਤੇ ਪ੍ਰੋਗਰਾਮ ਦੀ ਤਾਈਦ ਕੀਤੀ। ਮੀਟਿੰਗ ਨੂੰ ਸਬੋਧਨ ਕਰਦਿਆਂ ਸੁਰਜੀਤ ਸਿੰਘ ਗਗੜਾ ਸੂਬਾ ਪ੍ਰਧਾਨ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਪੈਨਸ਼ਨਰਜ਼ ਵਿਰੋਧੀ ਨੀਤੀ ਦੀ ਸਖਤ ਅਲੋਚਨਾ ਕਰਦਿਆ ਕਿਹਾ ਕਿ ਆਉਣ ਵਾਲਾ ਵਰ੍ਹਾ ‘ਆਪ’ ਸਰਕਾਰ ਵਿਰੁੱਧ ਤਿੱਖੇ ਸੰਘਰਸ਼ਾਂ ਦਾ ਹੋਵੇਗਾ। ਉਨ੍ਹਾਂ ਕਿਹਾ ਕਿ ਭਗਵੰਤ ਸਰਕਾਰ 16% ਡੀਏ ਦੇਣ ਤੇ ਪੈਨਸ਼ਨਰਜ਼ ਤੇ 6ਵੇ ਤਨਖਾਹ ਕਮਿਸ਼ਨ ਦੀਆਂ ਸ਼ਿਫਾਰਸ਼ਾਂ 2.59 ਨੂਂ ਲਾਗੂ ਕਰਨ ਤੋਂ ਮੁਨਕਰ ਹੋਈ ਹੈ, ਜਿਸ ਕਾਰਨ ਮੁਲਾਜ਼ਮਾਂ ’ਚ ਸਖਤ ਰੋਸ ਪਾਇਆ ਜਾ ਰਿਹਾ ਹੈ, ਜਿਸ ਕਰ ਕੇ ਸਰਕਾਰ ਵਿਰੁੱਧ ਤਿੱਖੀ ਲਾਮਬੰਦੀ ਕੀਤੀ ਜਾਵੇਗੀ। ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਵੱਲੋਂ ਅੱਜ ਦੀ ਸੂਬਾਈ ਮੀਟਿੰਗ ’ਚ ਜ਼ਿਲ੍ਹਿਆਂ ਦੀਆਂ ਜਥੇਬੰਦਕ ਚੋਣਾਂ 25 ਜਨਵਰੀ 2026 ਤਕ ਮੁਕੰਮਲ ਕਰਨ ਤੇ ਗੌਰਮਿੰਟ ਪੈਨਸ਼ਨਰਜ ਯੂਨੀਅਨ ਪੰਜਾਬ ਦੀ ਸੂਬਾ ਕਾਨਫਰੰਸ 08 ਫਰਵਰੀ 2026 ਨੂੰ ਸੁਤੰਤਰ ਭਵਨ (ਲੁਧਿਆਣਾ ਫਿਰੋਜ਼ਪੁਰ ਰੋਡ) ਮੋਗਾ ਵਿਖੇ ਹੋਵੇਗੀ। ਮੀਟਿੰਗ ਨੂੰ ਸਾਥੀ ਮੁਖਤਿਆਰ ਸਿੰਘ, ਰਾਮਕਰਿਸ਼ਨ ਧਰਮਕੋਟ, ਪ੍ਰਕਾਸ਼ ਦੋਸ਼ੀ, ਸੀਤਲ ਸਿੰਘ ਸੰਘਾ ਨੇ ਸੰਬੋਧਨ ਕੀਤਾ। ਸੂਬਾ ਪ੍ਰਧਾਨ ਸਾਥੀ ਸੁਰਜੀਤ ਸਿੰਘ ਗਗੜਾ ਨੇ ਦੱਸਿਆ ਕਿ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਦੀ ਸੂਬਾ ਕਾਨਫਰੰਸ ’ਚ ਪੰਜਾਬ ਭਰ ਤੋ ਪੈਨਸ਼ਨਰਜ਼ ਡੈਲੀਗੇਟ ਸ਼ਾਮਲ ਹੋਣਗੇ ਤੇ ਇਸ ਕਾਨਫਰੰਸ ਨੂੰ ਪੈਨਸ਼ਨਰਜ਼ ਫੈੱਡਰੇਸ਼ਨ ਆਫ ਇੰਡੀਆ ਦੇ ਕੌਮੀ ਵਾਈਸ ਪ੍ਰਧਾਨ ਕਾਮਰੇਡ ਵਜੀਰ ਸਿੰਘ ਤੇ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈੱਡਰੇਸ਼ਨ ਦੇ ਕੌਮੀ ਪ੍ਰਧਾਨ ਕਾਮਰੇਡ ਸੁਭਾਸ਼ ਲਾਂਬਾ ਵੀ ਸਬੋਧਨ ਕਰਨਗੇ।