ਹਰਿਆਣੇ ’ਚ ਹੋਣ ਵਾਲੀ ਕਾਨਫਰੰਸ ਦਾ ਹਿੱਸਾ ਬਣਨਗੇ ਪੈਨਸ਼ਨਰਜ਼
ਗੌਰਮੈਂਟ ਪੈਨਸ਼ਨਰਜ ਯੂਨੀਅਨ ਪੰਜਾਬ ਦੀ ਹੋਈ ਮੀਟਿੰਗ
Publish Date: Tue, 17 Feb 2026 07:14 PM (IST)
Updated Date: Tue, 17 Feb 2026 07:15 PM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਦੀ ਸੂਬਾਈ ਮੀਟਿੰਗ ਜਥੇਬੰਦੀ ਦੇ ਦਫਤਰ ਜਲੰਧਰ ਵਿਖੇ ਸੂਬਾ ਪ੍ਰਧਾਨ ਸਰਜੀਤ ਸਿੰਘ ਗਗੜਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ’ਚ ਸੂਬਾਈ ਅਹੁਦੇਦਾਰ ਮੂਲ ਚੰਦ ਸਰਹਾਲੀ, ਰਾਮ ਕ੍ਰਿਸ਼ਨ ਮੋਗਾ, ਮੁੱਖਤਿਆਰ ਸਿੰਘ, ਨਾਥ ਪਹਿਲਵਾਨ ਜਲੰਧਰ, ਹਰਪਾਲ ਸਿੰਘ ਲੁਧਿਆਣਾ, ਧੀਰ ਸਿੰਘ ਗੁਰਦਾਸਪੁਰ ਕਿਸਾਨ ਆਗੂ ਸੁਖਵਿੰਦਰ ਸਿੰਘ ਸੇਖੋਂ ਤੇ ਮੇਜਰ ਸਿੰਘ ਭਿੱਖੀ ਪਿੰਡ, ਸੁਰਜੀਤ ਸਿੰਘ ਗਗੜਾ ਤੇ ਹੋਰ ਸਾਥੀ ਸ਼ਾਮਲ ਹੋਏ। ਆਗੂਆਂ ਨੇ ਜਾਣਕਾਰੀ ਦਿੱਤੀ ਕਿ 22-23 ਫਰਵਰੀ ਨੂੰ ਜਿਹੜੀ ਕੌਮੀ ਕਾਨਫਰੰਸ ਕੁਰੂਕਸ਼ੇਤਰ ਹਰਿਆਣਾ ਵਿਖੇ ਹੋ ਰਹੀ ਹੈ ਉਸ ਕਾਨਫਰੰਸ ’ਚ 10 ਡੈਲੀਗੇਟ ਪੰਜਾਬ ਤੋਂ ਸ਼ਾਮਲ ਹੋਣਗੇ। ਗੌਰਮੈੰਟ ਪੈਨਸ਼ਨਰਜ ਯੂਨੀਅਨ ਪੰਜਾਬ ਦੀ ਸੁਬਾਈ ਕਾਨਫਰੰਸ ਜਿਹੜੀ ਮੋਗਾ ਵਿਖੇ ਹੋਈ ਸੀ ਉਸ ’ਚ ਆਲ ਇੰਡੀਆ ਸਟੇਟ ਗਵਰਮੈਂਟ ਇਮਪਲਾਈਜ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸੁਭਾਸ਼ ਲਾਂਬਾ ਤੇ ਕੌਮੀ ਉਪ ਪ੍ਰਧਾਨ ਬਜੀਰ ਸਿੰਘ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਸਨ, ਉਨ੍ਹਾਂ ਨੇ ਕੁਰੂਕਸ਼ੇਤਰ ਵਿਖੇ ਹੋ ਰਹੀ ਕੌਮੀ ਕਾਨਫਰੰਸ ਦੀ ਮਹੱਤਤਾ ਬਾਰੇ ਖੁੱਲ੍ਹ ਕੇ ਦੱਸਿਆ। ਅੱਜ ਦੀ ਮੀਟਿੰਗ ’ਚ ਜ਼ਿਲ੍ਹਿਆ ਦੇ ਇਜਲਾਸ, ਜਥੇਬੰਦੀ ਦੀ ਮੈਂਬਰਸ਼ਿਪ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।