ਸਰਕਾਰੀ ਮਿਡਲ ਸਮਾਰਟ ਸਕੂਲ ਬੱਲ ਨੂੰ ਮਿਲਿਆ ਐਵਾਰਡ
ਸਰਕਾਰੀ ਮਿਡਲ ਸਮਾਰਟ ਸਕੂਲ ਬੱਲ ਨੂੰ ਦੂਸਰੀ ਵਾਰ ਗਰੀਨ ਸਕੂਲ ਐਵਾਰਡ ਪ੍ਰਾਪਤ ਹੋਇਆ
Publish Date: Mon, 09 Mar 2026 06:58 PM (IST)
Updated Date: Mon, 09 Mar 2026 07:00 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਸਰਕਾਰੀ ਮਿਡਲ ਸਮਾਰਟ ਸਕੂਲ ਬੱਲ ਨੂੰ ਗਰੀਨ ਸਕੂਲ ਪ੍ਰੋਗਰਾਮ ਤਹਿਤ ਸੈਸ਼ਨ 2025–26 ਲਈ ਦੂਸਰੀ ਵਾਰ ਗਰੀਨ ਸਕੂਲ ਐਵਾਰਡ ਮਿਲਿਆ ਹੈ। ਸਕੂਲ ਦੀ ਮੁੱਖ ਅਧਿਆਪਕਾ ਸ਼ਾਂਤੀ ਦੇਵੀ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਵਾਤਾਵਰਨ ਤੇ ਜਲਵਾਯੂ ਪਰਿਵਰਤਨ ਮੰਤਰਾਲੇ ਵੱਲੋਂ ਪੰਜਾਬ ਦੇ ਸਰਕਾਰੀ ਤੇ ਗੈਰ-ਸਰਕਾਰੀ ਸਕੂਲਾਂ ਦਾ ਜੀਪੀਐੱਸ ਆਡਿਟ ਕਰਵਾਇਆ ਗਿਆ ਸੀ। ਆਡਿਟ ਦੌਰਾਨ ਟੀਮ ਵੱਲੋਂ ਸਕੂਲਾਂ ’ਚ ਹਵਾ, ਭੂਮੀ, ਭੋਜਨ ਦੀ ਗੁਣਵੱਤਾ ਤੇ ਕੂੜਾ ਪ੍ਰਬੰਧਨ ਸਮੇਤ ਕਈ ਮਾਪਦੰਡਾਂ ਦੀ ਜਾਂਚ ਕੀਤੀ ਗਈ। ਇਸ ਮੁਲਾਂਕਣ ’ਚ ਜਲੰਧਰ ਜ਼ਿਲ੍ਹੇ ਦੇ 14 ਸਕੂਲਾਂ ਨੂੰ ਇਹ ਐਵਾਰਡ ਪ੍ਰਾਪਤ ਹੋਇਆ, ਜਿਨ੍ਹਾਂ ’ਚ ਸਰਕਾਰੀ ਮਿਡਲ ਸਮਾਰਟ ਸਕੂਲ ਬੱਲ ਵੀ ਸ਼ਾਮਲ ਹੈ। ਇਸ ਪ੍ਰਾਪਤੀ ’ਤੇ ਜ਼ਿਲ੍ਹਾ ਸਿੱਖਿਆ ਅਫਸਰ ਡਾ. ਗੁਰਿੰਦਰਜੀਤ ਕੌਰ ਤੇ ਉਪ ਸਿੱਖਿਆ ਅਫਸਰ ਵੱਲੋਂ ਜੀਪੀਐੱਸ ਆਡਿਟ ਟੀਮ, ਸਕੂਲ ਦੇ ਪ੍ਰਿੰਸੀਪਲ ਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਗਈ। ਸਕੂਲ ਨੂੰ ਲਗਾਤਾਰ ਦੂਸਰੀ ਵਾਰ ਇਹ ਐਵਾਰਡ ਮਿਲਣ ’ਤੇ ਖ਼ਾਸ ਤੌਰ ’ਤੇ ਸ਼ਲਾਘਾ ਕੀਤੀ ਗਈ।