ਨੇਤਰਹੀਣਾਂ ਤੇ ਦਿਵਿਆਂਗਾਂ ਨੂੰ ਇੱਕੋ ਛੱਤ ਹੇਠ ਮਿਲੀਆਂ ਸਰਕਾਰੀ ਸਹੂਲਤਾਂ
ਨੇਤਰਹੀਣਾਂ ਤੇ ਦਿਵਿਆਂਗਾਂ ਨੂੰ ਇੱਕੋ ਛੱਤ ਹੇਠ ਮਿਲੀਆਂ ਸਰਕਾਰੀ ਸਹੂਲਤਾਂ
Publish Date: Sun, 12 Apr 2026 06:12 PM (IST)
Updated Date: Sun, 12 Apr 2026 06:16 PM (IST)

- ਲੂਈਸ ਬਰੇਲ ਵੈੱਲਫੇਅਰ ਐਸੋਸੀਏਸ਼ਨ ਨੇ ਸਰਕਾਰੀ ਕਾਲਜ ’ਚ ਲਾਇਆ ਦਸਤਾਵੇਜ਼ ਕੈਂਪ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਸ਼ਾਹਕੋਟ : ਲੂਈਸ ਬਰੇਲ ਵੈੱਲਫੇਅਰ ਐਸੋਸੀਏਸ਼ਨ ਫਾਰ ਦਾ ਬਲਾਇੰਡ ਜਲੰਧਰ ਵੱਲੋਂ ਸਰਕਾਰੀ ਕਾਲਜ ਸ਼ਾਹਕੋਟ ਵਿਖੇ ਨੇਤਰਹੀਣ ਤੇ ਦਿਵਿਆਂਗ ਵਿਅਕਤੀਆਂ ਦੀ ਸਹੂਲਤ ਲਈ 23ਵਾਂ ਦਸਤਾਵੇਜ਼ ਬਣਾਉਣ ਦਾ ਵਿਸ਼ੇਸ਼ ਕੈਂਪ ਲਾਇਆ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਦਿਵਿਆਂਗਾਂ ਨੂੰ ਇੱਕੋ ਛੱਤ ਹੇਠ ਵੱਖ-ਵੱਖ ਸਰਕਾਰੀ ਸਹੂਲਤਾਂ ਮੁਹੱਈਆ ਕਰਵਾਉਣਾ ਸੀ। ਕੈਂਪ ਦੌਰਾਨ ਅੰਗਹੀਣਤਾ ਸਰਟੀਫਿਕੇਟ, ਯੂਡੀਆਈਡੀ ਕਾਰਡ, ਰੇਲਵੇ ਕੰਸੈਸ਼ਨ ਸਰਟੀਫਿਕੇਟ, ਰੇਲਵੇ ਈ-ਕਾਰਡ, ਆਧਾਰ ਕਾਰਡ, ਮੁੱਖ ਮੰਤਰੀ ਸਿਹਤ ਬੀਮਾ ਯੋਜਨਾ, ਪੈਨਸ਼ਨ ਫਾਰਮ ਤੇ ਹੋਰ ਦਸਤਾਵੇਜ਼ ਬਣਾਏ ਗਏ। ਕੈਂਪ ਦੌਰਾਨ ਮੈਡੀਕਲ ਜਾਂਚ ਲਈ ਅੱਖਾਂ ਦੇ ਮਾਹਰ ਡਾ. ਰੋਹਿਤ ਭਨੋਟ, ਹੱਡੀਆਂ ਦੇ ਡਾ. ਹਰਮੀਤ ਸਿੰਘ ਗਿੱਲ, ਦਿਮਾਗੀ ਰੋਗਾਂ ਦੇ ਡਾ. ਅਭੈ ਰਾਜ ਅਤੇ ਈਐੱਨਟੀ ਮਾਹਰ ਡਾ. ਨਵਦੀਪ ਪ੍ਰਿਆ ਨੇ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਸਰਟੀਫਿਕੇਟ ਜਾਰੀ ਕੀਤੇ। ਯੂਡੀਆਈਡੀ ਕਾਰਡ ਬਣਾਉਣ ਦੀ ਜ਼ਿੰਮੇਵਾਰੀ ਰਜਵੀਰ ਅਤੇ ਤਰੁਣ ਬਾਲਾ ਨੇ ਨਿਭਾਈ। ਡੀਐੱਸਐੱਸਓ ਪੈਨਸ਼ਨ ਦਫ਼ਤਰ ਤੋਂ ਕਲਰਕ ਅਨੀਤਾ, ਆਂਗਨਵਾੜੀ ਸੁਪਰਵਾਈਜ਼ਰ ਅਤੇ ਉਨ੍ਹਾਂ ਦੇ ਸਟਾਫ਼ ਨੇ ਪੈਨਸ਼ਨ ਫਾਰਮ ਭਰਨ ਵਿੱਚ ਸਹਾਇਤਾ ਕੀਤੀ। ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕਾਰਡ ਲਈ ਪੰਕਜ ਸਰੀਨ, ਵਿਸ਼ਾਲ, ਗਣੇਸ਼ ਕੁਮਾਰ ਅਤੇ ਬਲਕਾਰ ਸਿੰਘ ਨੇ ਸੇਵਾਵਾਂ ਦਿੱਤੀਆਂ। ਇਸੇ ਤਰ੍ਹਾਂ ਸੁਵਿਧਾ ਸੈਂਟਰ ਦੀ ਟੀਮ ਵੱਲੋਂ ਇੰਚਾਰਜ ਬਹਾਦੁਰ, ਮਨਦੀਪ ਸਿੰਘ ਅਤੇ ਸੰਦੀਪ ਕੌਰ ਨੇ ਆਧਾਰ ਕਾਰਡ ਨਾਲ ਸਬੰਧਿਤ ਕੰਮ ਮੁਕੰਮਲ ਕੀਤੇ। ਇਸ ਕੈਂਪ ਵਿਚ ਸਰਕਾਰੀ ਕਾਲਜ ਸ਼ਾਹਕੋਟ ਦੇ ਪ੍ਰਿੰਸੀਪਲ ਜਗਜੀਤ ਕੌਰ, ਸਮੂਹ ਸਟਾਫ ਤੇ ਵਿਦਿਆਰਥੀ ਵਲੰਟੀਅਰਾਂ ਨੇ ਪੂਰਾ ਸਹਿਯੋਗ ਦਿੱਤਾ ਤੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਮਦਦ ਕੀਤੀ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਸੰਸਥਾ ਵੱਲੋਂ ਭਵਿੱਖ ਵਿਚ ਵੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਤਹਿਸੀਲਾਂ ਵਿਚ ਅਜਿਹੇ ਕੈਂਪ ਲਾਏ ਜਾਣਗੇ ਤਾਂ ਜੋ ਦਿਵਿਆਂਗਾਂ ਨੂੰ ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਮਿਲ ਸਕੇ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਵਿਕਰਾਂਤ ਦੱਤਾ, ਚੇਅਰਮੈਨ ਇੰਦਰਪ੍ਰੀਤ ਸਿੰਘ, ਕੈਸ਼ੀਅਰ ਤੇਜਿੰਦਰ ਸਿੰਘ, ਸਹਾਇਕ ਸਕੱਤਰ ਅਵਤਾਰ ਸਿੰਘ, ਸਲਾਹਕਾਰ ਬਿਹਾਰੀ ਲਾਲ, ਐਗਜ਼ੈਕਟਿਵ ਮੈਂਬਰ ਗੁਰਸ਼ਰਨਜੀਤ ਸਿੰਘ, ਕਸ਼ਮੀਰ ਸਿੰਘ, ਪ੍ਰਦੀਪ ਕੁਮਾਰ, ਬਲਵੀਰ ਸ਼ਾਹ, ਕੁਲਵਿੰਦਰ ਕੌਰ, ਪਰਮਜੀਤ ਕੌਰ, ਸ਼ਿਵਮ, ਪੱਲਵੀ ਆਦਿ ਹਾਜ਼ਰ ਸਨ।