ਸਰਕਾਰੀ ਐਮੀਨੈਂਸ ਸਕੂਲ ਆਦਮਪੁਰ ਦੇ ਵਿਦਿਆਰਥੀਆਂ ਦੀ ਚੋਣ
ਸਰਕਾਰੀ ਐਮੀਨੈਂਸ ਸਕੂਲ ਆਦਮਪੁਰ ਨੇ ਇਤਿਹਾਸ ਸਿਰਜਿਆ
Publish Date: Sat, 21 Mar 2026 08:52 PM (IST)
Updated Date: Sat, 21 Mar 2026 08:55 PM (IST)
ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਸਕੂਲ ਆਫ ਐਮੀਨੈਂਸ ਆਦਮਪੁਰ ਦੇ 7 ਵਿਦਿਆਰਥੀਆਂ ਨੂੰ ਭਾਰਤ ਦੀ ਪੁਲਾੜ ਖੋਜ ਸੰਸਥਾ ਇਸਰੋ, ਬੈਂਗਲੌਰ ਦੀ ਵਿਦਿਅਕ ਯਾਤਰਾ ਲਈ ਚੁਣਿਆ ਗਿਆ ਹੈ। ਇਸ ਯਾਤਰਾ ਦੌਰਾਨ ਵਿਦਿਆਰਥੀ ਪੁਲਾੜ ਵਿਗਿਆਨ, ਰਾਕਟ ਲੌਂਚਿੰਗ ਤੇ ਸੈਟਲਾਈਟ ਟੈਕਨਾਲੋਜੀ ਬਾਰੇ ਪ੍ਰੈਕਟੀਕਲ ਗਿਆਨ ਪ੍ਰਾਪਤ ਕਰਨਗੇ। ਇਸ ਸਬੰਧੀ ਮੁਕਾਬਲਿਆਂ ’ਚੋਂ ਕੁੱਲ 25 ਵਿਦਿਆਰਥੀਆਂ ਦੀ ਚੋਣ ਹੋਈ, ਜਿਸ ’ਚੋਂ 7 ਵਿਦਿਆਰਥੀ ਸਿੱਧੇ ਐਮੀਨੈਂਸ ਸਕੂਲ ਆਦਮਪੁਰ ਦੇ ਹਨ। ਸਕੂਲ ਮੁਖੀ ਤੇ ਸਟੇਟ ਅਵਾਰਡੀ ਪ੍ਰਿੰਸੀਪਲ ਰਾਮ ਆਸਰਾ ਨੇ ਦੱਸਿਆ ਕਿ ਚੁਣੇ ਗਏ ਵਿਦਿਆਰਥੀਆਂ ’ਚ ਖੁਸ਼ਵੰਤ ਢੱਡਾ, ਨੇਹਾ, ਸੁਮਤੀ ਸ਼ਰਮਾ, ਤਨਵੀਰ ਬੱਧਨ, ਗੁਰਨੂਰ ਕੌਰ, ਹਰਸਿਮਰ ਕੌਰ ਤੇ ਹਰਜਸ ਮਹਿਤੋ ਸ਼ਾਮਲ ਹਨ। ਇਹ ਯਾਤਰਾ ਵਿਦਿਆਰਥੀਆਂ ਦੀ ਕਿਤਾਬੀ ਪੜ੍ਹਾਈ ਨੂੰ ਪ੍ਰੈਕਟੀਕਲ ਅਨੁਭਵ ’ਚ ਬਦਲੇਗੀ। ਮਾਪਿਆਂ ਵੱਲੋਂ ਇਸ ਪ੍ਰਾਪਤੀ ਲਈ ਪ੍ਰਿੰਸੀਪਲ ਰਾਮ ਆਸਰਾ, ਰੇਨੂੰ ਬਾਲਾ, ਗਾਈਡ ਅਧਿਆਪਕ ਸ਼ਸ਼ੀ ਸੂਦ, ਉਪੇਕਸ਼ਾ, ਚੇਤਨਾ ਲਖਨਪਾਲ, ਮਮਤਾ, ਕੁਲਦੀਪ ਕੌਰ, ਮੀਨਾ ਤੇ ਸਕੂਲ ਦੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਗਿਆ।