ਸੱਤ ਦੁਕਾਨਾਂ ’ਚੋਂ ਲੱਖਾਂ ਦਾ ਸਾਮਾਨ ਚੋਰੀ
ਵਰਿੰਦਰ ਲਵਲੀ, ਪੰਜਾਬੀ ਜਾਗਰਣ,
Publish Date: Fri, 27 Feb 2026 07:59 PM (IST)
Updated Date: Fri, 27 Feb 2026 08:01 PM (IST)
ਵਰਿੰਦਰ ਲਵਲੀ, ਪੰਜਾਬੀ ਜਾਗਰਣ, ਕਰਤਾਰਪੁਰ : ਬੀਤੀ ਰਾਤ ਚੋਰ ਕਰਤਾਰਪੁਰ ਜੀ.ਟੀ.ਰੋਡ ਸਥਿਤ ਸੱਤ ਦੁਕਾਨਾਂ ਦੇ ਤਾਲੇ ਤੋੜ ਕੇ ਲੱਖਾਂ ਦਾ ਸਮਾਨ ਚੋਰੀ ਕਰ ਲੈ ਗਏ। ਜਾਣਕਾਰੀ ਅਨੁਸਾਰ ਚੋਰਾਂ ਨੇ ਡਾਕਟਰ ਦੇ ਕਲੀਨਿਕ, ਜਗਦੀਸ਼ ਸ਼ਾਕਰ ਰਿਪੇਅਰ, ਅਨਮੋਲ ਟੈਂਟ ਹਾਊਸ, ਇਕ ਮਸਾਲਿਆਂ ਦੀ ਦੁਕਾਨ ਤੇ ਰਿਸ਼ੀ ਸੂਦ ਦੀਆਂ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ। ਇਸ ਸਬੰਧੀ ਸਪੇਅਰ ਪਾਰਟਸ ਦੀ ਦੁਕਾਨ ਦੇ ਮਾਲਕ ਜਗਦੀਸ਼ ਸ਼ਾਕਰ ਰਿਪੇਅਰ ਤੇ ਰਿਸ਼ੀ ਸੂਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਿੰਨ ਚੋਰ ਜਿਨ੍ਹਾਂ ਨੇ ਮੂੰਹ ਢੱਕੇ ਹੋਏ ਸਨ, ਇੱਕ ਛੋਟੇ ਹਾਥੀ ਵਾਹਨ 'ਤੇ ਸਵਾਰ ਹੋ ਕੇ ਆਏ ਤੇ ਜਗਦੀਸ਼ ਸ਼ਾਕਰ ਰਿਪੇਅਰ ਦੀ ਦੁਕਾਨ ਦੇ ਤਾਲੇ ਤੋੜ ਕੇ ਅੰਦਰ ਪਏ ਨਵੇਂ ਪੁਰਾਣੇ ਸ਼ਾਕਰਾਂ ਸਮੇਤ ਸਾਜ਼ੋ-ਸਾਮਾਨ ਵੀ ਗੱਡੀ ਵਿੱਚ ਲੱਦ ਕੇ ਫਰਾਰ ਹੋ ਗਏ। ਇਸ ਨਾਲ ਉਸ ਦਾ ਕਰੀਬ 4 ਲੱਖ ਰੁਪਏ ਦਾ ਨੁਕਸਾਨ ਹੋਣਾ ਦੱਸਿਆ ਗਿਆ ਹੈ, ਜਦ ਕਿ ਚੋਰਾਂ ਵੱਲੋਂ ਬਾਕੀ ਦੁਕਾਨਾਂ ਦੇ ਤਾਲੇ ਤਾਂ ਤੋੜੇ ਗਏ ਪਰ ਨੁਕਸਾਨ ਹੋਣ ਤੋਂ ਬਚਾਅ ਰਿਹਾ। ਕਰਤਾਰਪੁਰ ਪੁਲਿਸ ਮੌਕੇ ’ਤੇ ਪੁੱਜ ਕੇ ਜਾਂਚ ਕਰ ਰਹੀ ਸੀ।