ਜੀਵਨ ਨੂੰ ਸਫਲ ਬਣਾਉਣ ਪ੍ਰਮਾਤਮਾ ਨਾਲ ਜੁੜਨਾ ਜ਼ਰੂਰੀ : ਮਹਾਤਮਾ ਸ਼ਰਮਾ
ਪ੍ਰਮਾਤਮਾ ਨੂੰ ਜਾਣਿਆ ਜਾ ਸਕਦਾ ਹੈ : ਮਹਾਤਮਾ ਇੰਦਰਜੀਤ ਸ਼ਰਮਾ
Publish Date: Wed, 11 Mar 2026 06:45 PM (IST)
Updated Date: Wed, 11 Mar 2026 06:48 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਸਤਸੰਗ ਕਰਵਾਇਆ, ਜਿਸ ’ਚ ਵੱਡੀ ਗਿਣਤੀ ’ਚ ਸੰਗਤਾਂ ਨੇ ਸ਼ਿਰਕਤ ਕਰਕੇ ਆਤਮਿਕ ਲਾਹਾ ਪ੍ਰਾਪਤ ਕੀਤਾ। ਇਸ ਮੌਕੇ ਤੇ ਸਤਿਗੁਰੂ ਮਾਤਾ ਸੁਦੀਕਸ਼ਾ ਮਹਾਰਾਜ ਦਾ ਪਵਿੱਤਰ ਸੰਦੇਸ਼ ਲੈ ਕੇ ਪੁੱਜੇ ਮਹਾਤਮਾ ਇੰਦਰਜੀਤ ਸ਼ਰਮਾ (ਦਿੱਲੀ ਵਾਲਿਆਂ) ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਫਰਮਾਇਆ ਕਿ ਪ੍ਰਮਾਤਮਾ ਨੂੰ ਜਾਣਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨਿਰੰਕਾਰ ਦਾ ਆਸਰਾ ਲੈਣ ਨਾਲ ਭਗਤੀ ਮਜ਼ਬੂਤ ਹੁੰਦੀ ਹੈ ਤੇ ਮਨੁੱਖ ਦਾ ਜੀਵਨ ਖੁਸ਼ਹਾਲ ਬਣਦਾ ਹੈ। ਜੀਵਨ ਨੂੰ ਸਫਲ ਬਣਾਉਣ ਲਈ ਪ੍ਰਮਾਤਮਾ ਨਾਲ ਨਾਤਾ ਜੋੜਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਧਰਤੀ ਉੱਤੇ ਸਤਿਸੰਗ ਵਰਗੀ ਹੋਰ ਕੋਈ ਪਵਿੱਤਰ ਜਗ੍ਹਾ ਨਹੀਂ, ਕਿਉਂਕਿ ਇੱਥੇ ਆ ਕੇ ਮਨੁੱਖ ਸਤਿਗੁਰੂ ਪ੍ਰਤੀ ਆਪਣੀ ਸ਼ਰਧਾ ਅਤੇ ਭਾਵਨਾ ਪ੍ਰਗਟ ਕਰਦਾ ਹੈ। ਉਨ੍ਹਾਂ ਕਿਹਾ ਕਿ ਸਤਿਸੰਗ ਮਨੁੱਖ ਦੇ ਜੀਵਨ ਨੂੰ ਸਹੀ ਦਿਸ਼ਾ ਦਿੰਦਾ ਹੈ ਤੇ ਉਸ ਨੂੰ ਆਤਮਿਕ ਉੱਚਾਈਆਂ ਵੱਲ ਪ੍ਰੇਰਿਤ ਕਰਦਾ ਹੈ। ਮਹਾਤਮਾ ਇੰਦਰਜੀਤ ਸ਼ਰਮਾ ਨੇ ਕਿਹਾ ਕਿ ਜਿਸ ਮਨੁੱਖ ਦਾ ਦੁਨੀਆ ’ਚ ਕੋਈ ਸਹਾਰਾ ਨਹੀਂ ਹੁੰਦਾ, ਉਸ ਦੀ ਬਾਂਹ ਸਤਿਗੁਰੂ ਫੜਦਾ ਹੈ ਤੇ ਉਸ ਦਾ ਸੱਚਾ ਸਹਾਰਾ ਬਣਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਤਿਗੁਰੂ ਮਨੁੱਖ ਦੇ ਜੀਵਨ ’ਚੋਂ ਔਗੁਣਾਂ ਦਾ ਨਾਸ ਕਰਕੇ ਗੁਣਾਂ ਦੀ ਵਰਖਾ ਕਰਦਾ ਹੈ, ਜਿਸ ਨਾਲ ਭਗਤ ਦੀ ਮਹਿਮਾ ਵਧਦੀ ਹੈ। ਉਨ੍ਹਾਂ ਨੇ ਇਹ ਵੀ ਫਰਮਾਇਆ ਕਿ ਨਿਰੰਕਾਰ ਪ੍ਰਮਾਤਮਾ ਸਰਵਵਿਆਪਕ ਹੈ ਅਤੇ ਹਰ ਥਾਂ ਬਿਰਾਜਮਾਨ ਹੈ, ਇਸ ਲਈ ਇਸ ਤੋਂ ਕੁਝ ਵੀ ਲੁਕਾਇਆ ਨਹੀਂ ਜਾ ਸਕਦਾ। ਇਸ ਮੌਕੇ ਬ੍ਰਾਂਚ ਮੁਖੀ ਫਿਲੌਰ ਭਾਈ ਸਾਹਿਬ ਜਗਤਾਰ ਸਿੰਘ, ਬ੍ਰਾਂਚ ਸੰਚਾਲਕ ਅਮਨਦੀਪ ਸਿੰਘ, ਅਨੁਯਾਈ ਕੁਲਵੰਤ ਰਾਏ, ਬ੍ਰਾਂਚ ਮੁਖੀ ਅੱਪਰਾ ਭਾਈ ਸਾਹਿਬ ਕੁਲਦੀਪ ਸਿੰਘ, ਬ੍ਰਾਂਚ ਮੁਖੀ ਗੁਰਾਇਆ ਭਾਈ ਸਾਹਿਬ ਜਸਵੀਰ ਕੁਮਾਰ, ਪ੍ਰਚਾਰਕ ਰਾਮ ਦਾਸ (ਗੰਨਾ ਪਿੰਡ), ਰਾਮ ਸਰੂਪ, ਲਖਵੀਰ ਲਾਲ, ਅਰਮਜੀਤ ਸਿੰਘ, ਸੁਭਾਸ਼ ਚੰਦਰ, ਸੁਰਿੰਦਰ ਮਾਹਲਾ ਤੇ ਰਵੀ ਕੁਮਾਰ (ਗੁਰਾਇਆ) ਸਮੇਤ ਵੱਡੀ ਗਿਣਤੀ ’ਚ ਸੰਗਤ ਹਾਜ਼ਰ ਸੀ। ਅੰਤ ’ਚ ਬ੍ਰਾਂਚ ਮੁਖੀ ਭਾਈ ਸਾਹਿਬ ਜਗਤਾਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ।