ਲੜਕੀਆਂ ਨੂੰ ਲਾਈ ਜਾਵੇਗੀ ਐੱਚਪੀਵੀ ਵੈਕਸੀਨ : ਡਾ. ਬਲਜੀਤ ਸਿੰਘ
ਲੜਕੀਆਂ ਨੂੰ ਲਾਈ ਜਾਵੇਗੀ ਐਚਪੀਵੀ ਵੈਕਸੀਨ : ਡਾ. ਬਲਜੀਤ ਸਿੰਘ
Publish Date: Tue, 13 Jan 2026 06:58 PM (IST)
Updated Date: Tue, 13 Jan 2026 07:00 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਸੀਐੱਚਸੀ ਕਾਲਾ ਬੱਕਰਾ ਅਧੀਨ ਆਉਂਦੀਆਂ ਸਮੂਹ ਆਸ਼ਾ ਵਰਕਰਾਂ, ਏਐੱਨਐੱਮ, ਸੀਐੱਚਓ ਅਤੇ ਕੋਲਡ ਚੇਨ ਹੈਂਡਲਰਾਂ ਦੀ ਐੱਚਪੀਵੀ ਵੈਕਸੀਨੇਸ਼ਨ ਸਬੰਧੀ ਟ੍ਰੇਨਿੰਗ ਕਰਵਾਈ ਗਈ। ਡਾ. ਗਗਨਪ੍ਰੀਤ ਕੌਰ ਅਤੇ ਐੱਲਐੱਚਵੀ ਸੁਰਿੰਦਰ ਕੁਮਾਰੀ ਵਲੋਂ ਇਹ ਟ੍ਰੇਨਿੰਗ ਦਿੱਤੀ ਗਈ। ਸੀਨੀਅਰ ਮੈਡੀਕਲ ਅਫ਼ਸਰ ਡਾ਼ ਬਲਜੀਤ ਸਿੰਘ ਪਾਲ ਨੇ ਟ੍ਰੇਨਿੰਗ ਦੌਰਾਨ ਦੱਸਿਆ ਕਿ ਇਹ ਵੈਕਸੀਨ ਪੂਰੀ ਤਰਾਂ ਨਾਲ ਸੁਰਖਿਅਤ ਹੈ ਅਤੇ ਇਸਨੂੰ 159 ਦੇਸ਼ਾਂ ਵਲੋਂ ਪਹਿਲਾਂ ਹੀ ਆਪਨੇ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਜਾ ਚੁੱਕਿਆ ਹੈ। ਇਸ ਲਈ ਬੱਚੇਦਾਨੀ ਦੇ ਕੈਂਸਰ ਤੋਂ ਬਚਾਅ ਲਈ ਬਲਾਕ ਅਧੀਨ ਆਉਂਦੇ 102 ਪਿੰਡਾਂ ਅਤੇ ਭੋਗਪੁਰ ਦੇ ਸਾਰੇ ਵਾਰਡਾਂ ਨੂੰ ਕਵਰ ਕੀਤਾ ਜਾਏਗਾ। ਇਹ ਟੀਕਾਕਰਨ ਬਹੁਤ ਜ਼ਰੂਰੀ ਹੈ। ਇਸ ਮੌਕੇ ਬਲਾਕ ਐਕਸਟੈਨਸ਼ਨ ਮਾਨਵ ਸ਼ਰਮਾ, ਹੈਲਥ ਸੁਪਰਵਾਈਜ਼ਰ ਅਜੀਤ ਸਿੰਘ, ਮੁਨੀਸ਼ ਕੁਮਾਰ, ਸੁਰਿੰਦਰ ਕੁਮਾਰੀ ਤੇ ਹੋਰ ਵੀ ਹਾਜ਼ਰ ਸਨ।