ਗੁਰੂ ਅੰਗਦ ਦੇਵ ਜੀ ਦਾ ਜੋਤੀ-ਜੋਤਿ ਪੁਰਬ ਮਨਾਇਆ
ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤਿ ਪੁਰਬ ਤੇ ਗਿਆਨੀ ਦਲੀਪ ਸਿੰਘ ਸਨਮਾਨਿਤ
Publish Date: Mon, 23 Mar 2026 07:01 PM (IST)
Updated Date: Mon, 23 Mar 2026 07:04 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਮੁਹੱਲਾ ਕੋਟ, ਬਸਤੀ ਸ਼ੇਖ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜੋਤੀ ਜੋਤਿ ਪੁਰਬ ਮਨਾਇਆ ਗਿਆ। ਅੰਮ੍ਰਿਤ ਵੇਲੇ ਦੇ ਵਿਸ਼ੇਸ਼ ਦੀਵਾਨ ’ਚ ਸੰਤ ਬਾਬਾ ਹਰਨਾਮ ਸਿੰਘ ਰੱਤੋਕਿਆਂ ਦੀ ਸਾਲਾਨਾ ਬਰਸੀ ਵੀ ਮਨਾਈ ਗਈ। ਇਸ ’ਚ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਾਜ਼ਾਰ ਬਾਂਸਾਂ ਵੱਲੋਂ ਸੰਗਤੀ ਰੂਪ ’ਚ ਸ੍ਰੀ ਸੁਖਮਨੀ ਸਾਹਿਬ ਜੀ ਪਾਠ ਤੇ ਕੀਰਤਨ ਦੀ ਛਹਿਬਰ ਲਗਾਈ ਗਈ। ਕਥਾਵਾਚਕ ਗਿਆਨੀ ਖੜਕ ਸਿੰਘ ਨੇ ਗੁਰਮਤਿ ਵਿਚਾਰਾਂ ਨਾਲ ਗੁਰੂ ਸਾਹਿਬ ਤੇ ਮਹਾਂਪੁਰਖਾਂ ਵੱਲੋਂ ਸਮਾਜ ਦੀ ਭਲਾਈ ਲਈ ਕੀਤੇ ਪਰਉਪਕਾਰੀ ਕਾਰਜਾਂ ਦੀ ਵਿਆਖਿਆ ਕੀਤੀ। ਇਸ ਅਸਥਾਨ ’ਤੇ ਲਗਾਤਾਰ 20 ਸਾਲ ਤੋਂ ਸੇਵਾ ਕਰ ਰਹੇ ਗੁਰੂ ਘਰ ਦੇ ਵਜ਼ੀਰ ਹੈੱਡ ਗ੍ਰੰਥੀ ਗਿਆਨੀ ਦਲੀਪ ਸਿੰਘ ਨੂੰ ਤੇ ਉਨ੍ਹਾਂ ਦੀ ਧਰਮਪਤਨੀ ਬਲਜੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਪ੍ਰਧਾਨ ਜੱਥੇਦਾਰ ਚੀਮਾ ਨੇ ਗਿਆਨੀ ਦਲੀਪ ਸਿੰਘ ਨੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ, ਦੁਸ਼ਾਲਾ ਤੇ ਮਾਇਕ ਸਹਾਇਤਾ ਨਾਲ ਨਿਵਾਜਿਆ। ਸਮਾਗਮ ’ਚ ਪ੍ਰਧਾਨ ਜੱਥੇਦਾਰ ਚੀਮਾ, ਸੰਤ ਬਾਬਾ ਮਨਜੀਤ ਸਿੰਘ ਬਸ਼ੀਰਪੁਰਾ, ਸ਼ਾਮ ਸੁੰਦਰ ਮੀਤ ਪ੍ਰਧਾਨ, ਪਰਵਿੰਦਰ ਸਿੰਘ ਜਨਰਲ ਸਕੱਤਰ, ਪ੍ਰੀਤਮ ਸਿੰਘ ਖਜਾਨਚੀ, ਲਖਵਿੰਦਰ ਸਿੰਘ, ਬਲਬੀਰ ਸਿੰਘ, ਸੰਤਪ੍ਰੀਤ ਸਿੰਘ, ਇੰਦਰਪਾਲ ਸਿੰਘ ਆਦਿ ਸੰਗਤਾਂ ਨੇ ਹਾਜ਼ਰੀ ਭਰੀ।